ਸਟਾਕਹੋਮ : ਕੈਨੇਡੀਆਈ ਮੂਲ ਦੇ ਇਕ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿੱਟਜ਼ਰਲੈਂਡ ਦੇ ਮਿਸ਼ੇਲ ਮੇਅਰ ਅਤੇ ਡਿਡਿਏਰ ਕਵੇਲੇਜ਼ ਨੂੰ ਬ੍ਰਹਿਮੰਡ ਦਾ ਵਿਕਾਸ ਅਤੇ ਕਾਸਮਾਸ ਵਿਚ ਧਰਤੀ ਦੀ ਥਾਂ ਨੂੰ ਸਮਝਣ ਵਿਚ ਉਨ੍ਹਾਂ ਦੇ ਯੋਗਦਾਨ ਲਈ ਭੌਤਿਕੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪੁਰਸਕਾਰ ਦਾ ਅੱਧਾ ਹਿੱਸਾ ਜੇਮਸ ਪੀਬਲਸ ਅਤੇ ਦੂਜਾ ਅੱਧਾ ਹਿੱਸਾ ਮਿਸ਼ੇਲ ਤੇ ਡਿਡਿਏਰ ਨੂੰ ਸਾਂਝੇ ਤੌਰ ‘ਤੇ ਦਿੱਤਾ ਜਾਵੇਗਾ। ਇਨ੍ਹਾਂ ਤਿੰਨਾਂ ਨੂੰ ਕੁੱਲ ਮਿਲਾ ਕੇ 60 ਲੱਖ ਕ੍ਰੋਨ (ਸਵੀਡਨ ਦੀ ਕਰੰਸੀ) ਮਿਲਣਗੇ। ਨਾਲ ਹੀ ਇਕ-ਇਕ ਸੋਨੇ ਦਾ ਮੈਡਲ ਅਤੇ ਇਕ-ਇਕ ਡਿਪਲੋਮਾ ਵੀ ਦਿੱਤਾ ਜਾਵੇਗਾ। 10 ਦਸੰਬਰ ਨੂੰ ਹੋਣ ਵਾਲੇ ਸਮਾਰੋਹ ਵਿਚ ਤਿੰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਤਿੰਨ ਵਿਗਿਆਨੀਆਂ ਨੂੰ ਰਸਾਇਣ ਦਾ ਨੋਬੇਲ ਪੁਰਸਕਾਰ
ਸਟਾਕਹੋਮ : ਲੀਥੀਅਮ-ਆਈਓਨ ਬੈਟਰੀਆਂ ਬਣਾਉਣ ਵਾਲੇ ਤਿੰਨ ਵਿਗਿਆਨੀਆਂ ਦੀ ਰਸਾਇਣ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਅਮਰੀਕਾ ਦੇ ਜੌਹਨ ਗੁੱਡਇਨੱਫ, ਬਰਤਾਨੀਆ ਦੇ ਸਟੈਨਲੇਅ ਵਿਟੰਘਮ ਅਤੇ ਜਾਪਾਨ ਦੇ ਅਕੀਰਾ ਯੋਸ਼ੀਨੋ ਸ਼ਾਮਲ ਹਨ। 97 ਵਰ੍ਹਿਆਂ ਦੇ ਜੌਹਨ ਗੁੱਡਇਨੱਫ ਸਭ ਤੋਂ ਵਡੇਰੀ ਉਮਰ ਦੇ ਨੋਬੇਲ ਪੁਰਸਕਾਰ ਜੇਤੂ ਬਣੇ ਹਨ। ਇਹ ਜਾਣਕਾਰੀ ਦਿੰਦਿਆਂ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਦੱਸਿਆ, ”ਇਹ ਹਲਕੀਆਂ-ਫੁਲਕੀਆਂ, ਚਾਰਜ ਹੋ ਸਕਣ ਵਾਲੀਆਂ ਸ਼ਕਤੀਸ਼ਾਲੀ ਬੈਟਰੀਆਂ ਹੁਣ ਮੋਬਾਈਲ ਫੋਨ ਤੋਂ ਲੈ ਕੇ ਲੈਪਟਾਪ ਅਤੇ ਬਿਜਲਈ ਵਾਹਨਾਂ ਸਣੇ ਹਰ ਚੀਜ਼ ਵਿੱਚ ਵਰਤੀਆਂ ਜਾ ਰਹੀਆਂ ਹਨ। ਇਹ ਬੈਟਰੀਆਂ ਸੂਰਜੀ ਊਰਜਾ ਅਤੇ ਵਾਯੂ ਸ਼ਕਤੀ ਨੂੰ ਵੀ ਜਮ੍ਹਾਂ ਕਰ ਸਕਦੀਆਂ ਹਨ ਅਤੇ ਵਾਤਾਵਰਨ ਪੱਖੀ ਸਮਾਜ ਸਿਰਜਨ ਦੀ ਸਮਰੱਥਾ ਰੱਖਦੀਆਂ ਹਨ।”
Home / ਦੁਨੀਆ / ਕੈਨੇਡੀਅਨ ਮੂਲ ਦੇ ਅਮਰੀਕੀ ਵਿਗਿਆਨੀ ਜੇਮਸ ਪੀਬਲਸ ਸਮੇਤ 3 ਵਿਗਿਆਨੀਆਂ ਨੂੰ ਮਿਲੇਗਾ ਭੌਤਿਕੀ ‘ਚ ਨੋਬਲ ਪੁਰਸਕਾਰ
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …