-4.7 C
Toronto
Wednesday, December 3, 2025
spot_img
HomeਕੈਨੇਡਾFrontਅਮਰੀਕਾ ’ਚ ਟੈਸਲਾ ਦੀ ਰੋਬੋਟੈਕਸੀ ਸਰਵਿਸ ਹੋਈ ਸ਼ੁਰੂ

ਅਮਰੀਕਾ ’ਚ ਟੈਸਲਾ ਦੀ ਰੋਬੋਟੈਕਸੀ ਸਰਵਿਸ ਹੋਈ ਸ਼ੁਰੂ


ਮਸਕ ਬੋਲੇ : 10 ਸਾਲਾਂ ਦੀ ਮਿਹਨਤ ਲਿਆਈ ਰੰਗ, ਬਿਨਾ ਡਰਾਈਵਰ ਤੋਂ ਚਲਦੀ ਦਿਖੀ ਈਵੀ ਕਾਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮਰੀਕਾ ਕਾਰੋਬਾਰੀ ਐਲਨ ਮਸਕ ਦੀ ਕਾਰ ਕੰਪਨੀ ਟੈਸਲਾ ਨੇ 22 ਜੂਨ ਨੂੰ ਰੋਬੋਟੈਕਸੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਹ ਅਜਿਹੀ ਆਟੋਮੈਟਿਕ ਟੈਕਸੀ ਹੈ ਜੋ ਬਿਨਾ ਕਿਸੇ ਡਰਾਈਵਰ ਦੇ ਚਲਦੀ ਹੈ। ਕੰਪਨੀ ਨੇ ਰੋਬੋਟੈਕਸੀ ਦੀ ਇਕ ਰਾਈਡ ਦੀ ਕੀਮਤ 4.20 ਡਾਲਰ ਯਾਨੀ ਕਿ 364 ਰੁਪਏ ਰੱਖੀ ਗਈ ਹੈ ਅਤੇ ਰੋਬੋਟੈਕਸੀ ਸਰਵਿਸ ਫਿਲਹਾਲ ਆਸਟਿਨ ਸ਼ਹਿਰ ’ਚ ਮਿਲੇਗੀ। ਐਲਨ ਮਸਕ ਨੇ ਸ਼ੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਰੋਬੋਟੈਕਸੀ ਬਣਾਉਣ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਿਛਲੇ 10 ਸਾਲਾਂ ਤੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦਾ ਨਤੀਜਾ ਹੈ। ਟੈਸਲਾ ਟੀਮ ਨੇ ਬਿਨਾ ਕਿਸੇ ਬਾਹਰੀ ਮਦਦ ਤੋਂ ਖੁਦ ਏਆਈ ਚਿੱਪ ਅਤੇ ਸਾਫਟਵੇਅਰ ਨੂੰ ਬਣਾਇਆ ਹੈ। ਰੋਬੋਟੈਕਸੀ ਆਰਟੀਫੀਸ਼ੀਅਲ ਇੰਟੈਲੀਜੈਂਸੀ, ਸੈਂਸਰ, ਕੈਮਰੇ, ਰਾਡਾਰ ਆਦਿ ਹਾਈਟੈਕ ਤਕਨੀਕਾਂ ਨਾਲ ਲੈਸ ਹੈ।

RELATED ARTICLES
POPULAR POSTS