ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇ਼ਸ਼ਨ (NACI) ਵੱਲੋਂ ਕੈਨੇਡਾ ਵਿੱਚ ਭਵਿੱਖ ਵਿੱਚ ਕੋਵਿਡ-19 ਦੀ ਸੰਭਾਵੀ ਵੇਵ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸਾਲ ਦੇ ਅੰਤ ਵਿੱਚ ਬੂਸਟਰ ਸ਼ੌਟਸ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
NACI ਨੇ ਆਖਿਆ ਕਿ ਸਾਰੀਆਂ Jurisdictions ਨੂੰ ਉਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਪੈਣ ਦਾ ਖਦਸ਼ਾ ਹੋਵੇ, ਫਿਰ ਭਾਵੇਂ ਉਨ੍ਹਾਂ ਵੱਲੋਂ ਪਹਿਲਾਂ ਕਿੰਨੀਆਂ ਮਰਜ਼ੀ ਬੂਸਟਰ ਡੋਜ਼ ਲਈਆਂ ਜਾ ਚੁੱਕੀਆਂ ਹੋਣ।
ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ 65 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਦੇ ਨਾਲ ਨਾਲ, ਲਾਂਗ ਟਰਮ ਕੇਅਰ ਦੇ ਰੈਜ਼ੀਡੈਂਟਸ ਜਾਂ ਲਿਵਿੰਗ ਫੈਸਿਲਿਟੀਜ਼ ਵਿੱਚ ਰਹਿਣ ਵਾਲੇ ਲੋਕਾਂ, 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਮੈਡੀਕਲ ਕਾਰਨਾਂ ਕਰਕੇ ਕੋਵਿਡ-19 ਦਾ ਵਧੇਰੇ ਖਤਰਾ ਹੋਵੇ, ਨੂੰ ਵੀ ਬੂਸਟਰ ਡੋਜ਼ ਲਾਈ ਜਾਵੇ।
ਇਸ ਤੋਂ ਇਲਾਵਾ ਇੰਡੀਜੀਨਸ ਤੇ ਹਾਸ਼ੀਏ ਉੱਤੇ ਰਹਿਣ ਵਾਲੇ ਲੋਕਾਂ, ਜਿੱਥੇ ਇਨਫੈਕਸ਼ਨ ਕਾਰਨ ਸਥਿਤੀ ਗੰਭੀਰ ਹੋ ਸਕਦੀ ਹੈ, ਨੂੰ ਵੀ ਇਹ ਬੂਸਟਰ ਡੋਜ਼ ਦੇਣ ਲਈ ਆਖਿਆ ਗਿਆ ਹੈ।
ਇਸ ਦੇ ਨਾਲ ਹੀ ਮਾਈਗ੍ਰੈਂਟ ਵਰਕਰਜ਼, ਸ਼ੈਲਟਰਜ਼, ਕੋਰੈਕਸ਼ਨਲ ਫੈਸਿਲਿਟੀਜ਼ ਤੇ ਗਰੁੱਪ ਹੋਮਜ਼ ਵਿੱਚ ਰਹਿਣ ਵਾਲਿਆਂ ਨੂੰ ਵੀ ਇਹ ਬੂਸਟਰ ਡੋਜ਼ ਦੇਣ ਲਈ ਆਖਿਆ ਗਿਆ ਹੈ। NACI ਵੱਲੋਂ ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਬੂਸਟਰ ਡੋਜ਼ 12 ਤੋਂ 64 ਸਾਲ ਦੇ ਹਰੇਕ ਵਿਅਕਤੀ ਨੂੰ ਲਾਈ ਜਾਵੇ, ਫਿਰ ਭਾਵੇਂ ਉਸ ਨੇ ਪਹਿਲਾਂ ਕਿੰਨੀਆਂ ਬੂਸਟਰ ਡੋਜਿ਼ਜ਼ ਕਿਉਂ ਨਾ ਲਈਆਂ ਹੋਣ।