ਕਿਹਾ : ਕਿਸਾਨਾਂ ਨੇ ਮੈਨੂੰ ਬਾਬਾ ਸਾਹਿਬ ਨੂੰ ਨਮਨ ਕਰਨ ਤੋਂ ਰੋਕਿਆ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ ਇਕ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਾਬਕਾ ਸੰਸਦ ਮੈਂਬਰ ਵੱਲੋਂ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ, ਜਿਸ ’ਚ ਉਹ ਕਿਸਾਨਾਂ ’ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕਹਿ ਰਹੇ ਹਨ ਕਿ ਮੈਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਨਮਨ ਕਰਨ ਲਈ ਆਇਆ ਸੀ ਪ੍ਰੰਤੂ ਇਸ ਮੌਕੇ ਕਿਸਾਨਾਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਤਰ੍ਹਾਂ ਕਰਕੇ ਕਿਸਾਨਾਂ ਨੇ ਮੇਰਾ ਨਹੀਂ ਬਲਕਿ ਬਾਬਾ ਸਾਹਿਬ ਭੀਮ ਰਾਓ ਅਤੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਰਿੰਕੂ ਨੇ ਅੱਗੇ ਕਿਹਾ ਕਿ ਮੈਂ ਕਿਤੇ ਵੀ ਰਾਜਨੀਤਿਕ ਰੈਲੀ ਕਰਾਂ ਤਾਂ ਤੁਸੀਂ ਮੇਰਾ ਵਿਰੋਧ ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ ਪ੍ਰੰਤੂ ਬਾਬਾ ਸਾਹਿਬ ਭੀਮ ਰਾਓ ਨੂੰ ਨਮਨ ਕਰਨ ਮੌਕੇ ਵਿਰੋਧ ਕਰਨਾ ਬਿਲਕੁਲ ਗਲਤ ਹੈ। ਧਿਆਨ ਰਹੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਤੋਂ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਅਗਵਾਈ ਲੜੀ ਅਤੇ ਜਿੱਤੀ ਸੀ ਪੰ੍ਰੰਤੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ।