Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਕੈਨੇਡੀਅਨ ਇੰਨਡੀਅਨ ਲੋਕ
ਜੱਗੋਂ ਤੇਰ੍ਹਵੀਂ ਕੈਨੇਡੀਅਨਾਂ ਨਾਲ ਹੋਈ,
ਦੁਨੀਆਂ ਘੁੰਮਣ ਪਰ ਇੰਡੀਆ ਨਹੀਂ ਜੇ ਜਾ ਸਕਦੇ ।
ਖੁਸ਼ੀ ਦੇ ਮੌਕਿਆਂ ਦੀ ਯਾਰੋ ਕੀ ਗੱਲ ਕਰਨੀ,
ਜਹਾਨੋਂ ਟੁਰਦਿਆਂ ਨੂੰ ਵੀ ਹੱਥ ਨਹੀਂ ਜੇ ਲਾ ਸਕਦੇ ।
ਜਿਸ ਧਰਤ ‘ਤੇ ਇਹਨਾਂ ਸੀ ਅੱਖ ਖੋਲ੍ਹੀ,
ਦਰਸ਼ਨ ਓਥੋਂ ਦਾ ਨਹੀਂ ਅੱਜ-ਕੱਲ ਏਹ ਪਾ ਸਕਦੇ ।
ਹੱਟ ਦਾਦੇ ਦੀ ਨਾ ਬਾਣੀਆ ਵੇਖੂ ਜਾ ਕੇ,
ਤੇ ਜੱਟ ਪਿਓ ਦੀ ਪੈਲ੍ਹੀ ਨਹੀਂ ਹੁਣ ਵਾਹ ਸਕਦੇ ।
ਵਿਚਾਰੇ ਪ੍ਰਦੇਸੀਆਂ ਦੀ ਵੋਟ, ਸਪੋਰਟ ਹੈ ਨੀ,
ਬੇਬੱਸ, ਬੇਬੱਸੀ ਦੀ ਕੰਧ ਵੀ ਨਹੀਂ ਢਾਹ ਸਕਦੇ ।
ਸਹਾਰਾ ਔਕੜਾਂ ਵਿੱਚ ਬਣੇ ਬੇ-ਸਹਾਰਿਆਂ ਦਾ,
ਰੋਟੀ ਢਿੱਡ ਭਰ ਨਹੀਂ ਸੀ ਜਿਹੜੇ ਖਾ ਸਕਦੇ ।
ਦਿੱਲ ਪਰਜਾ ਦਾ ਜਿੱਤਣਗੇ ਉਹ ਕਿੰਝ ਰਾਜੇ,
ਦਰਦ ਜਨਤਾ ਦਾ ਨਹੀਂ ਜਿਹੜੇ ਵੰਡਾਅ ਸਕਦੇ ।
ਠੰਡੇ ਦਿਲਾਂ ਨਾਲ ਇਕ ਵਾਰ ਸੋਚਿਆ ਜੇ,
ਸਜਾ ਥੋੜਿਆਂ ਦੀ ਨਾ ਬਹੁਤੇ ਹੰਢਾਅ ਸਕਦੇ ।
ਜਿਦਾਂ ਛੱਡ ‘ਬਲਵਿੰਦਰਾ’ ਜੇ ਨਾ ਗੱਲ ਕੀਤੀ,
ਉਲਝੇ ਮਸਲੇ ਨਹੀਂ ਆਪਾਂ ਸੁਲਝਾ ਸਕਦੇ ।
ਗਿੱਲ ਬਲਵਿੰਦਰ
CANADA +1.416.558.5530, ([email protected])

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …