Breaking News
Home / ਰੈਗੂਲਰ ਕਾਲਮ / ਮਾਵਾਂ, ਮੇਵੇ ਤੇ ਮਿਹਨਤਾਂ!

ਮਾਵਾਂ, ਮੇਵੇ ਤੇ ਮਿਹਨਤਾਂ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਮਿਹਨਤਾਂ ਨੂੰ ਮੇਵੇ ਲਗਦੇ ਨੇ।ਮਾਵਾਂ ਮਿਹਨਤਾਂ ਕਰਦੀਆਂ ਮਰਜਾਂਦੀਆਂ ਤੇ ਅਸੀਂ ਉਹਨਾਂ ਦੀਆਂ ਮਿਹਨਤਾਂ ਸਦਕੇ ਮੇਵੇ ਛਕਦੇ ਕਿਰਤ ਤੋਂ ਵਾਂਝੇ ਹੋ ਰਹੇ ਹਾਂ। ਉਦਾਸਬਸਤੀਆਂ ਵਿਚਮੈਨੂੰਪਿਆਰੀਆਂ-ਪਿਆਰੀਆਂ ਲਗਦੀਆਂ ਨੇ ਕਿਰਤੀਆਂ ਤੇ ਮਿਹਨਤਕਸ਼ਾਂ ਦੀਆਂ ਕੁੱਲੀਆਂ। ਗੋਹਾ ਕੂੜਾਕਰਦੀਆਂ, ਆਪਣੇ ਸਿਰ ઑਤੇ ਲੋਕਾਂ ਦਾਮੈਲਾਂ ਢੋਂਦੀਆਂ ਤੇ ਆਪ ਭੁੱਖੇ ਢਿੱਡ ਸੌਂਦੀਆਂ, ਪਤੀਆਂ ਤੋਂ ਕੁੱਟ ਖਾਂਦੀਆਂ ਤੇ ਲੁਕ-ਲੁਕ ਰੋਂਦੀਆਂ ਮਾਵਾਂ ਦੇ ਚਿਹਰਿਆਂ ਦੀਆਂ ਝੁਰੜੀਆਂ ਕਲੇਜੇ ਸੱਲ ਮਾਰਦੀਆਂ ਮੇਰੇ!
ੲੲੲੲੲ
ਪਿੱਛੇ ਜਿਹੇ ਝਾਰਖੰਡ ਪ੍ਰਾਂਤ ਦੇ ਰਾਜਰੱਪਾ ਦੀ ਇੱਕ ਮਾਂ ਬਾਰੇ ਜਾਣ ਕੇ ਕਲੇਜੇ ਠੰਢਪੈ ਗਈ। ਸੁਮਿਤੱਰਾ ਦੇਵੀਪਿਛਲੇ ਤੀਹਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਫਾਈਸੇਵਿਕਾਦੀਸੇਵਾਨਿਭਾਉਂਦੀ ਤੇ ਔਖਾਂ-ਔਕੜਾਂ ਵਿਚਆਪਣੇ ਪੁੱਤਾਂ ਨੂੰ ਪੜ੍ਹਾਉਂਦੀਰਹੀ। ਉਹ ਸਵੇਰੇ ਸਾਝਰੇ ਗਲੀਆਂ ਹੂੰਝਦੀ ਤੇ ਪੀਪਿਆਂ ਦੇ ਪੀਪੇ ਕੂੜਾ ਢੋਂਹਦੀਰਹੀ।ਲੋਕਾਂ ਦਾ ਗੰਦ-ਪਿੱਲ ਟਿਕਾਣੇ ਲਾਉਂਦੀਨਿਆਣੇ ਪਾਲਦੀਰਹੀ। ਅਜਿਹੀਆਂ ਸੁਮੱਤਰੀਆਂ ਮੇਰੇ ਦੇਸ਼ਵਿਚਅਣਗਿਣਤਨੇ।ਕਦੇ ਪੂਰੀਮਿਹਨਤਵੀਨਹੀਂ ਲੈਸਕਦੀਆਂ।ਨਾਪੂਰਾਖਾਣਾ ਤੇ ਲੋਕਾਂ ਵੱਲੋਂ ਹਿਕਾਰਤ ਵੱਖਰੀ। ਆਖਿਰਦਿਨ ਆ ਗਿਆ ਸੁਮਿੱਤਰਾ ਦੇਵੀਦੀਸੇਵਾਨਿਵਿਰਤੀਦਾ। ਮੁਹੱਲਾ ਨਿਵਾਸੀ ਤੇ ਹੋਰਲੋਕਉਹਨੂੰਸਨਮਾਨਿਤਕਰਨਵਾਸਤੇ ઑਕੱਠੇ ਹੋਏ ਹਨ।ਸਮਾਗਮ ਚਾਹੇ ਛੋਟਾ ਜਿਹਾ ਹੈ। ਆਏ ਹੋਏ ਲੋਕਦੇਖਦੇ ਨੇ ਕਿ ਸਮਾਗਮਵਾਲੀ ਥਾਂ ਵੱਲ ਤਿੰਨ ਸਰਕਾਰੀਕਾਰਾਂ ਆ ਰਹੀਆਂ ਨੇ।ਕਾਰਾਂ ਆਣਰੁਕੀਆਂ।ਅਫਸਰੀ ਦਿੱਖ ਵਾਲੇ ਕੁਝ ਲੋਕਕਾਰਾਂ ਵਿਚੋਂ ਬਾਹਰੇ ਆਏ। ਉਹਨਾਂ ਦੇ ਨਾਲ ਅੰਗ ਰੱਖਿਅਕ ਵੀਸਨ ਤੇ ਆਉਂਦੇ ਸਾਰ ਮਾਂ ਦੇ ਸੁਮਤਿਰਾਂ ਦੇ ਪੈਰੀਂ ਹੱਥ ਲਾਏ। ਮਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਿਆਂ ਸਿਰਪਲੋਸੇ ਤੇ ਮੱਥੇ ਚੁੰਮੇ। ਇਹ ਤਿੰਨੋ ਮੁੰਡੇ ਕੋਈ ਹੋਰਨਹੀਂ ਸਨ, ਸਗੋਂ ਸੁਮਿੱਤਰਾਂ ਦੇਵੀ ਦੇ ਸਪੁੱਤਰ ਹੀ ਸਨ। ਵੱਡਾ ਪੁੱਤਰ ਡਿਪਟੀਕਮਿਸ਼ਨਰ ਤੇ ਬਿਹਾਰਕੇਡਰਦਾ ਆਈ.ਏ. ਐਸ.ਅਫਸਰ।ਵਿਚਾਲੜਾਡਾਕਟਰ ਤੇ ਸਭ ਤੋਂ ਛੋਟਾਰੇਲਵੇ ਵਿਚ ਇੰਜਨੀਅਰ। ਦੇਖਣਵਾਲਿਆਂ ਨੂੰ ਵੀ ਸੁਆਦ ਆਇਆ ਤੇ ਮਾਂ ਦੀਰੂਹਵੀਸ਼ਰਸਾਰ ਹੋਈ। ਬਾਣੀਯਾਦ ਆਉਂਦੀ ਹੈ, ਬਾਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ। ਕਈ ਦਿਨਮੈਂ ਸੁਮਿੱਤਰਾਂ ਮਾਂ ਬਾਰੇ ਸੋਚਦਾਰਿਹਾ ਸਾਂ।
ੲੲੲੲੲ
ਦਸੰਬਰ 2014 ਦੇ ਆਖਰੀਦਿਨ।ਕੈਨੇਡਾ ਤੋਂ ਵਾਪਸੀ ਹੋਈ। ਮਾਂ ਦੇ ਹੱਥ ਦੀ ਪੱਕੀ ਰੋਟੀ ਖਾਕੇ ਕਾਲਜਾਧਾਫੜਿਆ ਗਿਆ। ਰੱਜ ਆ ਗਿਆ। ਦੁਨੀਆਂ ਭਰ ‘ઑਚ ਖਾਧੀਆਂ ਰੋਟੀਆਂ, ਪੀਜਿਅਬਰਗਰਾਂ ਤੇ ਹੋਰ ਨਿੱਕ-ਸੁੱਕ ਨੇ ਤ੍ਰਿਪਤਨਹੀਂ ਕੀਤਾ। ਮਾਂ ਦੀਰੋਟੀ ਦੇ ਨਾਲਤਵੇ ઑਤੇ ਮਮਤਾਵੀ ਪੱਕਦੀ ਹੈ। ਤਵੇ ਉਤੇ ਰੋਟੀਰਾੜ੍ਹਦੀ ਮਾਂ ਪੋਣੇ ਨਾਲਰੋਟੀਦੀਆਂ ਕੰਨੀਆਂ ਦਬਾਉਂਦੀ ਹੈ ਕਿਤੇ ਕੱਚੀ ਨਾਰਹਿ ਜਾਏ ਕਿਤੋਂ ਭੋਰਾਵੀ, ਤੇ ਜਦ ਮੱਖਣੀ ਨਾਲਚੋਪੜੀ ਗਹਿ-ਗੜੁੱਚ ਹੋਈ ਰੋਟੀਦੀ ਬੁਰਕੀ ਤੋੜੀਏ ਤਾਂ ਉਸ ਲੱਜ਼ਤ ਦਾ ਕੀ ਮੁੱਲ ਤੇ ਮਾਣ? ਕੌਣ ਦੇਊ ਇਹਦਾ ਮੁੱਲ? ਕੋਈ ਜੁਆਬਨਹੀਂ। ਛੇ ਸਾਲਾਂ ਦਾਹੋਵਾਂਗਾ। ਤਾਏ ਦੇ ਰੇਡੀਓ’ઑਤੇ ਇੱਕ ਆਥਣ ਵੱਜ ਰਹੇ ਗੀਤ ਦੇ ਸੁਣੇ ਬੋਲਸਦਾ-ਸਦਾਵਾਸਤੇ ਮਨਵਿਚ ਪਥੱਲਾ ਮਾਰ ਕੇ ਬਹਿ ਗਏ! ਅੱਜ ਵੀਚੇਤੇ ਹਨ, ਤੁਸੀਂ ਵੀ ਸੁਣ ਲਓ:
ਹਰੀਏ ਹਰੀਏ ਡੇਕੇ ਨੀ ਫੁੱਲ ਦੇਜਾ
ਫੁੱਲ ਹਰੇ ਭਰੇ
ਮਾਵਾਂ ਠੰਡੀਆਂ ਛਾਵਾਂ,
ਛਾਵਾਂ ਕੌਣ ਕਰੇ…
ਓਦਣ ਇਹ ਗੀਤ ਸੁਣਨ ਬਾਅਦ ਮਾਂ ਮੈਨੂੰਠੰਢੀ ਛਾਂ ਜਾਪਣ ਲੱਗ ਪਈ ਸੀ। ਇੱਕ ਦਿਨ ਕਿਸੇ ਨੇ ਕਿਸੇ ਬਿਰਧ ਮਾਂ ਦੇ ਭੋਗ ਸਮੇਂ ਸ਼ਰਧਾਜਲੀ ਦਿੱਤੀ ਸੀ ਤੇ ਉਹਦੇ ਆਖ਼ੇ ਬੋਲਕਦੇ ਨਹੀਂ ਭੁੱਲਣ ਵਾਲੇ, ਕਹਿੰਦਾ ਕਿ, ”ਰੱਬ ਸਭਥਾਈਂ ਨਹੀਂ ਜਾ ਸਕਦਾ, ਉਹਨੇ ਮਾਵਾਂ ਬਣਾ ਦਿੱਤੀਆਂ ਤੇ ਆਪਣਾਰੂਪਮਾਵਾਂ ਵਿਚਭਰ ਦਿੱਤਾ।”
ਨਵੀਨਤਾਦਾਤਰਲਾ
ਉਹੀ ਕਮਰਾ ਹੈ। ਉਹੀ ਕੈਮਰਾ। ਉਹੀ ਕਵੀ ਹੈ। ਉਹੀ ਕਵਿਤਾ ਹੈ ਜੋ ਪਿਛਲੇ ਹਫਤੇ ਪੜ੍ਹੀ ਗਈ ਸੀ। ਉਹੀ ਸ੍ਰੋਤੇ ਹਨ। ਉਹੀ ਬੋਰਡਲਟਕਰਿਹੈ ਪੱਕਾ ਫਾਹੇ ਟੰਗਿਆ ਹੋਇਆ। ਉਹੀ ਮਾਈਕ ਹੈ ਤੇ ਉਹੀ ਮਾਈਕਦਾਮਾਲਿਕ ਹੈ। ਉਹੀ ਆਏ ਨੇ ਗੁੱਭ੍ਹ-ਗੁਭਾਰ ਕੱਢਣ…ਮਹੀਨੇ ਭਰਦਾਭਰਿਆ ਹੋਇਆ ਮਣਾਂ-ਮੂੰਹੀਂ ਗੁੱਭ-ਗੁਭਾਰ! ਉਹੀ ਗੁਲੂਕਾਰਾ ਹੈ। ਉਹੀ ਗੀਤ ਹੈ, ਜੋ ਪਿਛਲੇ ਮਹੀਨੇ ਗਾਇਆ ਗਿਆ ਸੀ ਤੇ ਉਹੀ ਗੁਲਦਸਤੇ ਹਨਰਬੜੀ ਫੁੱਲਾਂ ਦੇ, ਜੋ ਪਿਛਲੇ ਹਫਤੇ ਭੇਟਕੀਤੇ ਗਏ ਸਨ।ਨਵੀਨਤਾਲਿਲ੍ਹਕੜੀਆਂ ਕੱਢ ਰਹੀ ਹੈ, ਮੈਨੂੰਮੇਰੀਵੀਕਿਤੇ ਥਾਂ ਦਿਓ, ਮੈਨੂੰਵੀ ਕੋਈ ਨਾਂ ਦਿਓ, ਮੇਰਾ ਨਾਂ-ਥਾਂ ਵੀਬਣਦੈਕਿਤੇ! ਸਾਰੀਦੀਸਾਰੀ ਥਾਂ ਤੇ ਸਾਰੀ ਛਾਂ ਆਪੇ ਮੱਲਣਹਾਰਿਓ ਮੇਰੀਵੀ ਸੁਣੋ…ਹਮੇਸ਼ਾਆਪਣੀਆਂ ਹੀ ਬੁਣਤਾਂ ਨਾ ਬੁਣੋ, ਮੈਂ ਨਵੀਨਤਾ ਹਾਂ, ਤਰਲਾਕਰਦਾੀ ਹਾਂ ਤੁਹਾਡੇ ਮੂਹਰੇ।ਸਪੇਸ ਮੰਗਦੀ ਨਵੀਂ ਪੀੜ੍ਹੀਵੀਘੂਰੀਆਂ ਵੱਟ ਰਹੀ ਹੈ ਤੁਹਾਨੂੰ।ਬਸਕਰੋ…ਬਹੁਤ ਹੋ ਗਿਐ!

Check Also

ਪਰਵਾਸੀ ਨਾਮਾ

ਪੰਜਾਬ ਇਲੈਕਸ਼ਨ 2022 ਵੋਟਾਂ ਕਰਵਾਉਣ ਦਾ ਕੀ ਐਲਾਨ ਹੋਇਆ, ਸਿਆਸੀ ਦਲ਼ਾਂ ਨੂੰ ਚੜ੍ਹ ਗਈ ਲੋਰ …