Do Not drink And Drive
ਗੰਡਾ ਛਿੱਲਦਿਆਂ ਉਂਗਲ ਜੋ ਛਿੱਲ ਦੇਵੇ,
ਤਿੱਖੀ ਏਨੀ ਵੀ ਨਹੀਂ ਚਾਕੂ ਵਾਲੀ ਧਾਰ ਚਾਹੀਦੀ,
ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ,
ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ ।
ਚੇਤਾਵਨੀ ਪੁਲਿਸ ਦੇ ਵੱਲੋਂ ਵੀ ਹੋਈ ਜਾਰੀ,
Drink ਕੀਤੀ ਤਾਂ Driver ਨਹੀਂ ਬਣੋ ਸਵਾਰੀ,
ਵੇਖੋ-ਵੇਖੀ ਵਿੱਚ ਮੱਤ ਨਾ ਜਾਏ ਮਾਰੀ,
ਪੈਗ਼ ਇਕ ਵੀ ਪੈਂਦਾ ਹੈ ਬਹੁਤ ਭਾਰੀ ।
ਨੱਕ ਮੂੰਹ ਵੱਟ ਕੇ ਵੀ ਘਰੇ ਜੋ ਪਹੁੰਚਾ ਦੇਵੇ,
ਐਸੇ ਮੌਕਿਆਂ ਤੇ ਨਾਲ ਹੋਣੀ ਨਾਰ ਚਾਹੀਦੀ,
ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ,
ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ ।
ਯਾਰ ਕਹਿਣਗੇ ਬਣ ਤੂੰ ਸ਼ੇਰ ਜੱਟਾ,
ਪਾਵੀਂ ਨਿੱਕੀਆਂ ਸੜਕਾਂ ਤੇ ਗੇਅਰ ਜੱਟਾ,
ਏਥੇ ਤਾਂ ਪੀ ਕੇ ਚਲਾਉਂਦੇ ਨੇ ਢੇਰ ਜੱਟਾ,
ਚੱਕ ਪਟਿਆਲਾ ਤੂੰ ਲਾ ਨਾ ਦੇਰ ਜੱਟਾ,
ਰੱਬ ਪਹਿਲਾਂ ਵਾਂਗ ਕਰੇਗਾ ਮਿਹਰ ਜੱਟਾ ।
ਅੱਜ ਤਕ ਬਚੇ ਤਾਂ ਦਾਤੇ ਦਾ ਸ਼ੁਕਰ ਕਰ ਲਓ,
ਗਲਤੀ ਐਸੀ ਨਾ ਹੋਣੀ ਵਾਰ-ਵਾਰ ਚਾਹੀਦੀ,
ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ,
ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ ।
ਸਾਰੀ ਪੀਤੀ ਦਾ ਨਸ਼ਾ ਓਦੋਂ ਲੱਥ ਜਾਊ,
ਜਗਮਗ਼ ਕਰਦਾ ਜਦ ਪੁਲਿਸ ਦਾ ਰੱਥ ਆਊ,
ਵੇਲਾ ਲੰਘਿਆ ਫੇਰ ਮੁੜਕੇ ਨਾ ਹੱਥ ਆਊ,
ਬਦਨਾਮੀਂ ‘ਬਲਵਿੰਦਰ’ ਦੀ ਹੋ ਵਿੱਚ ਸੱਥ ਜਾਊ ।
ਸਾਰੇ ਸਮਝਾਉਣ ਤਾਂ ਆਖੀਏ ਤਥਾ-ਅਸਤੂ,
ਖ਼ਾਹ-ਮਖ਼ਾਹ ਨਹੀਂ ਕਰਨੀ ਤਕਰਾਰ ਚਾਹੀਦੀ,
ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ,
ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ ।
ਗਿੱਲ ਬਲਵਿੰਦਰ
CANADA +1.416.558.5530
([email protected])