Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਸਾਡੀ ਮੇਅਰ Hazel McCallion
ਉਮਰ ਭੋਗ ਗਈ ਸਦੀ ਤੋਂ ਵੀ ਸਾਲ ਉੱਪਰ,
Hazel McCallion ਦੇ ਨਾਮ ਵਾਲੀ ਨਾਰ ਸੀ ਓਹ ।
ਚੋਣ ਮੇਅਰ ਦੀ ਜਿੱਤੀ ਉਸ ਹਰ ਵਾਰੀ,
ਵੋਟਰਾਂ ਦੀ ਪਸੰਦ ਤੇ ਲੋਕਾਂ ਦਾ ਪਿਆਰ ਸੀ ਓਹ ।
Controversy ਨਾ ਕੈਰੀਅਰ ਤੇ ਦਾਗ਼ ਕੋਈ,
ਸ਼ਹਿਰ, ਪ੍ਰਾਂਤ ਤੇ ਦੇਸ਼ ਪ੍ਰਤੀ ਵਫ਼ਾਦਾਰ ਸੀ ਓਹ ।
Corruption ਕਰਕੇ ਨਾ ਹੋਈ ਫ਼ਰਾਰ ਸੀ ਓਹ,
ਖੜ÷ ੀ ਲੋਕਾਂ ਦੇ ਹਮੇਸ਼ਾਂ ਵਿਚਕਾਰ ਸੀ ਓਹ ।
ਜੋ ਅੱਜ ਦੀ ਸਿਆਸਤ ਵਿੱਚ ਘੱਟ ਹੀ ਹੁੰਦੇ,
ਹੋਣਾ ਦੋਬਾਰਾ ਨਾ, ਐਸਾ ਚਮਤਕਾਰ ਸੀ ਓਹ ।
ਫ਼ੁੱਲ ਸ਼ਰਧਾ ਦੇ ਆਓ ਸਭ ਭੇਟ ਕਰੀਏ,
ਪੱਤਝੜ ਮੌਸਮ ਵਿੱਚ ਖਿੜੀ ਬਹਾਰ ਸੀ ਓਹ ।
ਰਾਜ 36 ਵਰ÷ ੇ, Scandal ਨਾ ਕੋਈ ਘਪਲਾ,
‘ਗਿੱਲ ਬਲਵਿੰਦਰਾ’ ਕੈਸੀ ਸਰਕਾਰ ਸੀ ਓਹ ।
ਗਿੱਲ ਬਲਵਿੰਦਰ
CANADA +1.416.558.5530
([email protected] )

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …