Breaking News
Home / ਰੈਗੂਲਰ ਕਾਲਮ / ਕੀ ਬਿਜਨੈਸ ਇੰਸ਼ੋਰੈਂਸ ਤੋਂ ਬਿਨਾਂ ਕਾਰੋਬਾਰ ਕਰਨਾ ਜਾਇਜ਼ ਹੈ?

ਕੀ ਬਿਜਨੈਸ ਇੰਸ਼ੋਰੈਂਸ ਤੋਂ ਬਿਨਾਂ ਕਾਰੋਬਾਰ ਕਰਨਾ ਜਾਇਜ਼ ਹੈ?

ਚਰਨ ਸਿੰਘ ਰਾਏ416-400-9997
ਬਿਜ਼ਨੈਸ ਕੋਈ ਵੀ ਹੋਵੇ, ਬਿਜ਼ਨੈਸ ਇੰਸ਼ੋਰੈਂਸ ਤੁਹਾਡੇ ਕਾਰੋਬਾਰ ਦੀ ਕਾਮਯਾਬੀ ਦਾ ਇਕ ਅਟੁਟ ਹਿੱਸਾ ਹੈ। ਇਕ ਸਹੀ ਬਿਜ਼ਨੈਸ ਇੰਸ਼ੋਰੈਂਸ ਇਕ ਕਾਰੋਬਾਰ ਦੇ ਬਚਾਓ ਵਾਸਤੇ ਅਤੇ ਅੱਗੇ ਜਾਣ ਵਾਸਤੇ ਸਾਡੀ ਮੱਦਦ ਕਰਦੀ ਹੈ। ਜਿਥੇ ਜਿੰਨੇ ਜ਼ਿਆਦਾ ਮੌਕੇ ਹਨ। ਉਨੇਂ ਹੀ ਜਿਆਦਾ ਖਤਰੇ ਵੀ ਹਨ।
ਬਿਜ਼ਨੈਸ ਇੰਸ਼ੋਰੈਂਸ ਉਹਨਾਂ ਕਾਰੋਬਾਰਾਂ ਨੂੰ ਆਰਥਕ ਸੁਰੱਖਿਆ ਦੀ ਭਾਵਨਾ ਦਿੰਦੀ ਹੈ ਜਿਹੜੇ ਇਸ ਕਾਰੋਬਾਰੀ ਜੰਗਲ ਵਿਚ ਆਪਣਾ ਰਾਹ ਬਣਾਉਂਦੇ ਹੋਏ ਅੱਗੇ ਜਾਣਾ ਚਾਹੁੰਦੇ ਹਨ। ਅੱਜ ਕੱਲ ਦੀ ਸੁਸਾਇਟੀ ਆਪਣੇ ਮਸਲੇ ਹੱਲ ਕਰਨ ਲਈ ਵੱਧ ਤੋਂ ਵੱਧ ਕਨੂੰਨੀ ਸਹਾਰਾ ਲੈਂਦੀ ਹੈ। ਇਸ ਲਈ ਬਿਜ਼ਨੈਸ ਇੰਸ਼ੋਰੈਂਸ ਜਿਹੜੀ ਤੁਹਾਨੂੰ,ਤੁਹਾਡੇ ਬਿਜ਼ਨੈਸ ਨੂੰ ਅਤੇ ਤੁਹਾਡੇ ਕਰਮਚਾਰੀਆਂ ਨੂੰ ਕਨੂੰਨੀ ਦੇਣਦਾਰੀਆਂ ਤੋਂ ਬਚਾਉਂਦੀ ਹੈ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਛੋਟੇ ਕਾਰੋਬਾਰ ਨੂੰ ਆਪਣੇ ਆਪ ਨੂੰ ਬਿਜ਼ਨੈਸ ਦੀ ਦੁਨੀਆ ਵਿਚ ਸੁਰੱਖਿਅਤ ਰੱਖਣ ਵਾਸਤੇ ਇਕ ਸਹੀ ਬਿਜ਼ਨੈਸ ਇੰਸ਼ੋਰੈਂਸ ਲੈਣੀ ਅਤੇ ਰੱਖਣੀ ਬਹੁਤ ਜਰੂਰੀ ਹੈ। ਇਸ ਬਿਜ਼ਨੈਸ ਇੰਸ਼ੋਰੈਂਸ ਤੋਂ ਬਿਨਾਂ ਕਾਰੋਬਾਰ ਕਰਨਾ ਇਕ ਘੋਰ ਗਲਤੀ ਸਾਬਤ ਹੋ ਸਕਦਾ ਹੈ।
ਹਰ ਕੋਈ ਆਪਣੇ ਕਾਰੋਬਾਰ ਵਾਸਤੇ ਸਖਤ ਮਿਹਨਤ ਕਰਦਾ ਹੈ ਅਤੇ ਬਿਜ਼ਨੈਸ ਇੰਸ਼ੋਰੈਂਸ ਨਾਲ ਅਸੀਂ ਉਹਨਾਂ ਚੀਜਾਂ ਦੀ ਰਾਖੀ ਕਰ ਸਕਦੇ ਹਾਂ ਜੋ ਅਸੀਂ ਬਹੁਤ ਸਖਤ ਮਿਹਨਤ ਕਰਕੇ ਬਣਾਈਆਂ ਹਨ ਕਿਉਂਕਿ ਕਈ ਵਾਰ ਹਾਲਾਤ ਇਹੋ ਜਹੇ ਹੋ ਜਾਂਦੇ ਹਨ ਜਿਨ੍ਹਾਂ ਤੇ ਸਾਡਾ ਕੋਈ ਵੱਸ ਨਹੀਂ ਚਲਦਾ।
ਜੇ ਤੁਸੀਂ ਠੇਕੇਦਾਰ ਹੋ, ਬਿਲਡਿੰਗ ਜਾਂ ਰੈਸਟੋਰੈਂਟ ਦੇ ਮਾਲਕ ਹੋ, ਲੈਡਸਕੇਪਰ, ਕੈਟਰਰਸ ਜਾਂ ਹੇਅਰਡਰੈਸਰ ਹੋ ਜਾਂ ਆਈ ਟੀ ਫੀਲਡ ਵਿਚ ਹੋ,ਆਟੋ-ਮੋਬਾਈਲ ਇੰਡਸਟਰੀ , ਗਰੌਸਰੀ ਜਾਂ ਰਿਟੇਲ ਸਟੋਰ ਦੇ ਮਾਲਕ ਹੋ ਜਾਂ ਫਿਰ ਘਰ ਤੋਂ ਕੋਈ ਵੀ ਕਾਰੋਬਾਰ ਕਰਦੇ ਹੋ ਤਾਂ ਕਾਰੋਬਾਰੀ ਅਸੂਲ ਕਹਿੰਦੇ ਹਨ ਕਿ ਤੁਹਾਨੂੰ ਇਕ ਇਹੋ ਜਿਹੀ ਬਿਜ਼ਨੈਸ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਜੋ ਤੁਹਾਨੂੰ,ਤੁਹਾਡੇ ਬਿਜ਼ਨੈਸ ਨੂੰ ਅਤੇ ਤੁਹਾਡੇ ਕਰਮਚਾਰੀਆਂ ਨੂੰ ਅਜਿਹੇ ਕਲੇਮਾਂ ਤੋਂ ਬਚਾਏ ਜੋ ਕਨੂੰਨੀ ਤੌਰ ਤੇ ਪੈ ਸਕਦੇ ਹਨ ਅਤੇ ਬਿਜ਼ਨੈਸ ਦੀ ਜਾਇਦਾਦ ਜਿਵੇਂ ਬਿਲਡਿੰਗ, ਸਮਾਨ, ਇਕੁਪਮੈਂਟ, ਸਟਾਕ ਅਤੇ ਆਫਿਸ ਨੂੰ ਕਵਰ ਕਰੇ।
ਇਹ ਇੰਸ਼ੋਰੈਂਸ ਕਈ ਨਾਵਾਂ ਨਾਲ ਜਾਣੀ ਜਾਂਦੀ ਹੈ ਜਿਵੇਂ ਬਿਜ਼ਨੈਸ ਇੰਸ਼ੋਰੈਂਸ, ਬਿਜ਼ਨੈਸ ਕਮਰਸ਼ੀਅਲ ਇੰਸ਼ੋਰੈਂਸ, ਕਮਰਸ਼ੀਅਲ ਪ੍ਰਾਪਰਟੀ ਇੰਸ਼ੋਰੈਂਸ,ਅਤੇ ਜਨਰਲ ਲਾਇਬਿਲਿਟੀ ਇੰਸ਼ੋਰੈਂਸ ਆਦਿ ।
1-ਕਮਰਸ਼ੀਅਲ ਪ੍ਰਾਪਰਟੀ ਇੰਸ਼ੋਰੈਂਸ : ਕਮਰਸ਼ੀਅਲ ਪ੍ਰਾਪਰਟੀ ਇੰਸ਼ੋਰੈਂਸ ਵਿਚ ਬਿਲਡਿੰਗ,ਸਮਾਨ,ਸਟਾਕ ਅਤੇ ਇਕੁਪਮੈਂਟ ਦੀ ਚੋਰੀ ਹੋਣ ਤੇ ਜਾਂ ਨੁਕਸਾਨ ਹੋਣ ਦੀ ਕਵਰੇਜ ਹੁੰਦੀ ਹੈ ।ਇਹ ਪ੍ਰਾਪਰਟੀ ਉਹ ਹੁੰਦੀ ਹੈ ਜੋ ਤੁਸੀਂ ਕਿਰਾਏ ਤੇ ਜਾਂ ਲੀਜ਼ ਤੇ ਦਿਤੀ ਹੁੰਦੀ ਹੈ। ਜਾਂ ਜਿਹੜੀ ਪ੍ਰਾਂਪਰਟੀ ਦੇ ਤੁਸੀਂ ਮਾਲਕ ਹੋ ਅਤੇ ਉਥੇ ਆਪਣਾ ਕਾਰੋਬਾਰ ਚਲਾਉਂਦੇ ਹੋ ਜਾਂ ਫਿਰ ਇਹ ਇਕੁਪਮੈਂਟ, ਸੰਦ, ਸਟਾਕ, ਜਾਂ ਤੁਹਾਡੇ ਕਾਰੋਬਾਰ ਦੀ ਇਨਵੈਂਟਰੀ ਹੋ ਸਕਦੀ ਹੈ । ਜੇ ਨੁਕਸਾਨ ਧਮਾਕਾ ਹੋਣ ਤੇ,ਅੱਗ ਲੱਗਣ ਨਾਲ,ਲਾਈਟਿੰਗ, ਹਵਾਈ ਤੁਫਾਨ, ਗੜੇ, ਧੂਆਂ,ਵਹੀਕਲ ਦਾ ਨੁਕਸਾਨ, ਹੋ ਜਾਵੇ ਤਾਂ ਇਹ ਇੰਸ਼ੋਰੈਂਸ ਨੁਕਸਾਨ ਦੀ ਪੂਰਤੀ ਕਰਦੀ ਹੈ। ਪਾਣੀ ਨਾਲ ਨੁਕਸਾਨ,ਬਰਫ ਦੇ ਭਾਰ ਨਾਲ ਨੁਕਸਾਨ ਆਦਿ ਦੀ ਵਾਧੂ ਕਵਰੇਜ ਵੀ ਹੋ ਸਕਦੀ ਹੈ ।
2-ਕੰਪ੍ਰੀਹੈਂਸਿਵ ਇੰਸ਼ੋਰੈਂਸ ਜਾਂ ਕਮਰਸ਼ੀਅਲ ਜਨਰਲ ਲਾਏਬਿਲਿਟੀ ਇੰਸ਼ੋਰੈਂਸ :ਇਹ ਇੰਸ਼ੋਰੈਂਸ ਤੁਹਾਡੇ ਕਾਰੋਬਾਰ ਨੂੰ ਉਸ ਵੇਲੇ ਬਚਾਊਂਦੀ ਹੈ ਜਦੋਂ ਤੁਹਾਡੇ ਬਿਜ਼ਨੈਸ ਤੇ ਕੋਈ ਮੁਕੱਦਮਾ ਕਰ ਦਿੰਦਾ ਹੈ ਸਰੀਰਕ ਸੱਟ-ਫੇਟ ਨਾਲ ਨੁਕਸਾਨ ਹੋਣ ਕਾਰਨ ਜਾਂ ਫਿਰ ਪ੍ਰਾਪਰਟੀ ਦੇ ਨੁਕਸਾਨ ਹੋਣ ਕਾਰਨ ਜਿਵੇਂ
1 ਸਰੀਰਕ ਸੱਟ-ਜੇ ਕੋਈ ਤੁਹਾਡੇ ਬਿਜਨੈਸ ਦੀ ਜਗਾ ਤੇ ਤਿਲਕ ਕੇ ਡਿਗ ਗਿਆ ਅਤੇ ਜਖਮੀ ਹੋ ਗਿਆ ਅਤੇ ਕੰਮ ਤੇ ਜਾਣ ਜੋਗਾ ਨਾ ਰਿਹਾ ਤਾਂ ਉਹ ਵਿਅਕਤੀ ਆਪਣੇ ਨੁਕਸਾਨ ਦੀ ਪੂਰਤੀ ਚਾਹੇਗਾ।
2 ਪ੍ਰਾਪਰਟੀ ਦਾ ਨੁਕਸਾਨ-ਜੇ ਕਿਸੇ ਦੀ ਕਾਰ ਤੁਹਾਡੀ ਜਾਇਦਾਦ ਤੇ ਪਾਰਕ ਹੋਈ ਨੁਕਸਾਨੀ ਗਈ ਹੈ।
3-ਮੈਡੀਕਲ ਪੇਮੈਂਟ-ਤੀਸਰੀ ਪਾਰਟੀ ਦੇ ਇਲਾਜ ਤੇ ਖਰਚੇ ਦੀ ਅਦਾਇਗੀ ਜੇ ਤੁਸੀਂ ਜਾਂ ਤੁਹਾਡਾ ਕਾਰੋਬਾਰ ਉਸਦਾ ਕਨੂੰਨੀ ਤੌਰ ਤੇ ਜਿੰਮੇਵਾਰ ਹੈ ।
4-ਜਾਂ ਕਿਸੇ ਨੂੰ ਗਲਤ ਢੰਗ ਨਾਲ ਪ੍ਰਾਪਰਟੀ ਤੋਂ ਬਾਹਰ ਕੱਢਣ ਦੇ ਹਰਜਾਨੇ ਦੀ ਭਰਪਾਈ । ਇਨਾਂ ਸਾਰੇ ਹਾਲਾਤਾਂ ਵਿਚ ਇਹ ਇੰਸ਼ੋਰੈਂਸ ਕੋਰਟ-ਕਚਹਿਰੀ ਦੇ ਖਰਚੇ,ਵਕੀਲਾਂ ਦੀਆਂ ਫੀਸਾਂ ਅਤੇ ਨੁਕਸਾਨੀ ਗਈ ਪਾਰਟੀ ਨੂੰ ਮੁਆਵਜਾ ਦੇਣ ਲਈ ਸਾਡੀ ਮੱਦਦ ਕਰਦੀ ਹੈ ।
ਰਿਸਕ ਮਨੇਜਮੈਂਟ ਵਿਚ ਇੰਸ਼ੋਰੈਂਸ ਦਾ ਰੋਲ :
1 ਇੰਸ਼ੋਰੈਂਸ ਰਿਸਕ ਨੂੰ ਕਵਰ ਕਰਨ ਦਾ ਇਕ ਅਣਮੁਲਾ ਸਾਧਨ ਹੈ ਕਿਉਕਿ ਕਿਸੇ ਵੀ ਕਾਰੋਬਾਰ ਕੋਲ ਆਪਣਾ ਸਾਰਾ ਨੁਕਸਾਨ ਪੂਰਾ ਕਰਨ ਦੇ ਸਾਧਨ ਨਹੀਂ ਹੁੰਦੇ ।
2-ਅੱਜ ਕੱਲ ਦੀ ਸੁਸਾਇਟੀ ਬਹੁਤ ਜਾਗਰੂਕ ਹੈ ਅਤੇ ਉਹਨਾਂ ਦਾ ਕਨੂੰਨੀ ਕਾਰਵਾਈ ਵੱਲ ਜਿਆਦਾ ਧਿਆਨ ਹੈ। ਆਪਣੇ ਕਾਰੋਬਾਰ ਦੀ ਜਗਾ ਤੇ ਸੱਟ ਲੱਗਣ ਦੇ ਖਤਰੇ ਨੂੰ ਘੱਟ ਕਰਕੇ ਕਲੇਮ ਹੋਣ ਤੋਂ ਬਚਿਆ ਜਾ ਸਕਦਾ ਹੈ ।
3-ਇਕ ਬਿਜ਼ਨੈਸ ਤੋਂ ਹਮੇਸ਼ਾ ਹੀ ਇਕ ਅੱਵਲ ਦਰਜੇ ਦੀ ਸਾਵਧਾਨੀ ਦੀ ਆਸ ਰੱਖੀ ਜਾਂਦੀ ਹੈ ।
4-ਲੋਕਾਂ ਨੂੰ ਹੁਣ ਪੂਰੀ ਤਰਾਂ ਪਤਾ ਹੈ ਕਿ ਕੰਮ ਕਰਵਾਉਣ ਵੇਲੇ ਕਿਹੋ ਜਹੀ ਸਰਵਿਸ ਲੈਣੀ ਹੈ ਅਤੇ ਜੇ ਨਾਂ ਮਿਲੇ ਤਾਂ ਕੀ ਕੀ ਕਨੂੰਨੀ ਰਸਤੇ ਮਜੂਦ ਹਨ।
5-ਇਕ ਕਾਰੋਬਾਰ ਆਪਣੇ ਅਤੇ ਆਪਣੇ ਕਾਮਿਆਂ ਦੀ ਗਲਤੀ ਦਾ ਜਿੰਮੇਵਾਰ ਹੁੰਦਾ ਹੈ ਅਤੇ ਅਤੇ ਇਹ ਸਮਝਿਆ ਜਾਂਦਾ ਹੈ ਕਿ ਬਿਜ਼ਨੈਸ ਕੋਲ ਬਹੁਤ ਸਾਰੇ ਆਰਥਿਕ ਸਾਧਨ ਹੁੰਦੇ ਹਨ ਅਤੇ ਕਨੂੰਂਨ ਆਮ ਤੌਰ ਤੇ ਜਖਮੀ ਹੋਣ ਵਾਲੇ ਬੰਦੇ ਨੂੰ ਹੀ ਸ਼ੱਕ ਦਾ ਲਾਭ ਦਿੰਦਾ ਹੈ। ਇੰਸ਼ੋਰੈਂਸ ਇੰਨਾਂ ਸਾਰੀਆਂ ਸਥਿਤੀਆਂ ਵਿਚ ਸਾਡੀ ਮੱਦਦ ਕਰਦੀ ਹੈ।
6- ਹੋਮ-ਆਫਿਸ ਦੀ ਕਵਰੇਜ : ਜੇ ਅਸ਼ੀ ਘਰ ਤੋਂ ਬਿਜ਼ਨੈਸ ਕਰਦੇ ਹੋ ਅਤੇ ਘਰੇ ਹੀ ਦਫਤਰ ਬਣਾਇਆ ਹੋਇਆ ਹੈ ਤਾਂ ਸਾਡੀ ਹੋਮ ਇੰਸ਼ੋਰੈਂਸ ਪਾਲਿਸੀ ਦਫਤਰ ਦੇ ਸਮਾਨ ਨੂੰ ਇਕ ਹੱਦ ਤੱਕ ਹੀ ਕਵਰ ਕਰਦੀ ਹੈ ਅਤੇ ਕਨੂੰਨੀ ਦੇਣਦਾਰੀ ਕਵਰ ਨਹੀਂ ਕਰੇਗੀ ।ਭਾਵ ਸਾਡੇ ਹੋਮ ਦਫਤਰ ਆਇਆ ਵਿਅੱਕਤੀ ਜੇ ਤਿਲਕ ਕੇ ਗਿਰ ਗਿਆ ਤਾਂ ਉਸਦੀ ਕੋਈ ਕਵਰੇਜ਼ ਨਹੀਂ ਹੈ। ਇਸ ਦੀ ਪੂਰੀ ਕਵਰੇਜ਼ ਵਾਸਤੇ ਹੋਮ ਇੰਸ਼ੋਰੈਂਸ ਪਾਲਿਸੀ ਦੇ ਨਾਲ ਬਿਜਨੈਸ ਇੰਸ਼ੋਰੈਂਸ ਪਾਲਿਸੀ ਜੋੜਨੀ ਪੈਂਦੀ ਹੈ ।
7-ਬਿਜ਼ਨੈਸ ਆਪਣੇ ਆਪ ਵਿਚ ਹੀ ਇਕ ਰਿਸਕ ਹੈ ਅਤੇ ਬਿਨਾਂ ਬਿਜ਼ਨੈਸ ਇੰਸ਼ੋਰੈਂਸ ਦੇ ਬਿਜ਼ਨੈਸ ਕਰਨਾ ਇਕ ਭਿਆਨਕ ਗਲਤੀ ਸਿੱਧ ਹੋ ਸਕਦੀ ਹੈ। ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਸਿੱਧੂ ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ, ਪ੍ਰਧਾਨ ਕਾਂਗਰਸ ਦਾ …