-0.2 C
Toronto
Thursday, December 25, 2025
spot_img
Homeਕੈਨੇਡਾਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ 'ਬਲੱਫਰਸ ਪਾਰਕ ਐਂਡ ਬੀਚ' ਦਾ ਮਨੋਰੰਜਕ ਟੂਰ

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ‘ਬਲੱਫਰਸ ਪਾਰਕ ਐਂਡ ਬੀਚ’ ਦਾ ਮਨੋਰੰਜਕ ਟੂਰ

ਬਰੈਂਪਟਨ : ਲੰਘੇ ਸ਼ਨੀਵਾਰ ਮਿਤੀ 12-08-2017 ਵਾਲੇ ਦਿਨ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਵੱਲੋਂ ਕੁਲਦੀਪ ਗਰੇਵਾਲ ਪ੍ਰਧਾਨ, ਸ਼ਿੰਦਰ ਪਾਲ ਬਰਾੜ ਮੀਤ ਪ੍ਰਧਾਨ, ਸੁਰਜੀਤ ਕੌਰ ਮਸੂਤਾ ਕੈਸ਼ੀਅਰ, ਸੁਰਿੰਦਰ ਜੀਤ ਕੌਰ ਛੀਨਾ ਸੈਕਟਰੀ, ਕੁਲਵੰਤ ਕੌਰ ਗਰੇਵਾਲ ਸਟੇਜ ਸੈਕਟਰੀ ਦੀ ਅਗਵਾਈ ਵਿਚ ‘ਬਲੱਫਰਸ ਪਾਰਕ ਐਂਡ ਬੀਚ’ ਦਾ ਟੂਰ ਲਗਾਇਆ ਗਿਆ। ਬਰੈਂਡਨ ਗੇਟ ਤੋਂ ਦੋ ਬੱਸਾਂ ਸਵੇਰੇ 9.30 ਬਜੇ ਚੱਲੀਆਂ। ਸਾਰੇ ਮੈਂਬਰ ਸਮੇਂ ਸਿਰ ਪਹੁੰਚੇ ਤੇ ਕੁਝ ਮੈਂਬਰਾਂ ਨੂੰ ਮੈਰੀਕੀਨਾਂ ਪਾਰਕ ਤੋਂ ਵੀ ਚੜ੍ਹਾਇਆ ਗਿਆ। ਸਭ ਮੈਂਬਰ ਇਸ ਸ਼ਾਨਦਾਰ ਪਿਕਨਿਕ ਮਨਾਉਣ ਦੀ ਖੁਸ਼ੀ ਜ਼ਾਹਰ ਕਰ ਰਹੇ ਸਨ। ਬਲੱਫਰਸ ਪਾਰਕ ਐਂਡ ਬੀਚ ਪਹੁੰਚਣ ‘ਤੇ ਪ੍ਰਬੰਧਕਾਂ ਵੱਲੋਂ ਸਭ ਨੂੰ ਜੀ ਆਇਆਂ ਕਿਹਾ ਗਿਆ ਤੇ ਸੁਝਾਅ ਦਿੱਤਾ ਕਿ ਵਾਪਸੀ ਲਈ ਸ਼ਾਮ 4 ਬਜੇ ਇਸੇ ਸਥਾਨ ਤੇ ਪਹੁੰਚਣਾ ਹੈ। ਪਾਰਕ ਵਿਚ ਸਭ ਨੇ ਮਿਲ ਬੈਠ ਕੇ ਲੰਚ ਦਾ ਅਨੰਦ ਮਾਣਿਆ। ਪਾਰਕ ਦੀ ਸੈਰ ਉਪਰੰਤ ਸਭ ਬੀਚ ‘ਤੇ ਅਪੜ ਗਏ। ਇੱਥੇ ਸਭ ਨੇ ਪੰਜਾਬੀ ਕਲਚਰ ਗਿੱਧਾ ਅਤੇ ਬੋਲੀਆਂ ਦੁਆਰਾ ਭਰਪੂਰ ਮਨੋਰੰਜਨ ਕਰਨ ਦੇ ਨਾਲ ਹੀ ਡੁਬਕੀਆਂ ਦਾ ਅਨੰਦ ਵੀ ਲਿਆ। ਇਹ ਰੌਣਕ ਮੇਲਾ ਕਰੀਬ ਘੰਟਾ ਕੁ ਚਲਦਾ ਰਿਹਾ। ਸ਼ਾਮ 4.30 ਬਜੇ ਵਾਪਸੀ ਵੇਲੇ ਰਸਤੇ ‘ਚ ਟਿਮ ਹੌਰਟਨ ਤੇ ਰੁਕ ਕੇ ਚਾਹ ਕੌਫੀ ਨਾਲ ਰਿਲੈਕਸ ਹੁੰਦੇ ਹੋਏ ਫਿਰ ਬੱਸ ਵਿਚ ਸਵਾਰ ਹੋ ਗਏ। ਟੂਰ ਤੇ ਗਏ ਸਭ ਮੈਂਬਰਾਂ ਇਸ ਅਨੰਦਮਈ ਪਿਕਨਿਕ ਦੀ ਭਰਪੂਰ ਸ਼ਲਾਘਾ ਕੀਤੀ ਤੇ ਪ੍ਰਬੰਧਕਾਂ ਮੈਂਬਰਾਂ ਦੀ ਇੱਛਾ ਦਾ ਮਾਣ ਕਰਦਿਆਂ ਭਵਿੱਖ ‘ਚ ਹੋਰ ਕਈ ਟੂਰ ਪ੍ਰੋਗ੍ਰਾਮ ਉਲੀਕਣ ਦਾ ਵਾਅਦਾ ਕਰਦਿਆਂ ਇਸ ਟੂਰ ਦੀ ਸਮਾਪਤੀ ਕੀਤੀ। ਇਸ ਖੁਸ਼ਗਵਾਰ ਟੂਰ ਦੀਆਂ ਮਿੱਠੀਆਂ ਯਾਦਾਂ ਦਿਲਾਂ ‘ਚ ਲੈਕੇ ਸਭ ਖੁਸ਼ੀ ਖੁਸ਼ੀ ਘਰੀਂ ਪਰਤ ਆਏ।

RELATED ARTICLES
POPULAR POSTS