6.9 C
Toronto
Friday, November 7, 2025
spot_img
Homeਕੈਨੇਡਾਬੈਂਸ ਨੇ ਦਿੱਤਾ ਲਿਬਰਲ ਪਾਰਟੀ ਦਾ ਸੰਦੇਸ਼

ਬੈਂਸ ਨੇ ਦਿੱਤਾ ਲਿਬਰਲ ਪਾਰਟੀ ਦਾ ਸੰਦੇਸ਼

ਬਰੈਂਪਟਨ : ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਹਮੇਸ਼ਾ ਹੀ ਬਿਹਤਰੀਨ ਰਿਹਾ ਹੈ ਅਤੇ ਇਸ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਮੈਨੂੰ ਬਰੈਂਪਟਨ ਸਾਊਥ ਵਿਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ ਹੈ। ਉਹ ਆਉਣ ਵਾਲੀਆਂ ਚੋਣਾਂ ਲਈ ਤਿਆਰ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਦਾ ਵੋਟ ਲਿਬਰਲ ਹੀ ਰਹੇਗਾ। ਲਿਬਰਲ ਪਾਰਟੀ ਦੇ ਐਮਪੀ ਨਵਦੀਪ ਸਿੰਘ ਬੈਂਸ, ਮਿਸੀਸਾਗਾ ਮਾਲਟਨ ਅਤੇ ਸੋਨੀਆ ਸਿੱਧੂ ਬਰੈਂਪਟਨ ਸਾਊਥ ਨੇ ਪਿਛਲੇ ਦਿਨੀਂ ਬਰੈਂਪਟਨ ਸਾਊਥ ਵਿਚ ਲਿਬਰਲ ਉਮੀਦਵਾਰ ਲਈ ਪ੍ਰਚਾਰ ਵੀ ਕੀਤਾ। ਦੋਵੇਂ ਐਮਪੀ ਨੇ ਸਮਾਂ ਕੱਢ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲਿਬਰਲ ਪਾਰਟੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਲਿਬਰਲ ਪਾਰਟੀ ਪਿਛਲੇ ਸਾਲਾਂ ਵਿਚ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਬਿਹਤਰ ਕਰਨ ਵਿਚ ਕਾਮਯਾਬ ਰਹੀ ਹੈ ਅਤੇ ਲੋਕਾਂ ਦੀ ਮਾਨਸਿਕ ਸ਼ਾਂਤੀ ਦਾ ਪੱਧਰ ਵੀ ਬਿਹਤਰ ਹੋਇਆ ਹੈ ਤੇ ਉਨਟਾਰੀਓ ਪਰਿਵਾਰਾਂ ਦੀ ਆਰਥਿਕ ਹਾਲਤ ਵੀ ਵਧੀਆ ਹੋਈ ਹੈ। ਕਵੀਨ ਪਾਰਕ ਲਈ ਨਵੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੇ ਸ਼ਾਨਦਾਰ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹ ਲਿਬਰਲ ਪਾਰਟੀ ਦੇ ਨਾਲ ਹਨ। ਚੋਣਾਂ 7 ਜੂਨ ਨੂੰ ਹਨ ਅਤੇ ਐਡਵਾਂਸ ਚੋਣਾਂ 26 ਮਈ ਤੋਂ 30 ਮਈ ਤੱਕ ਹੋਣਗੀਆਂ। ਲਿਬਰਲ ਪਾਰਟੀ ਨੂੰ ਉਮੀਦ ਹੈ ਕਿ ਉਹ ਇਕ ਵਾਰ ਫਿਰ ਜਿੱਤ ਦਰਜ ਕਰਨਗੇ।

RELATED ARTICLES
POPULAR POSTS