ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇੱਥੇ ਵੱਖ-ਵੱਖ ਮੰਦਿਰਾਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਰੋਨਾਂ ਕਾਰਨ ਭਾਵੇਂ ਸੰਗਤਾਂ ਦਾ ਇਕੱਠ ਤਾਂ ਕਿਤੇ ਨਹੀ ਹੋ ਸਕਿਆ ਪਰ ਸ਼ਰਧਾਲੂ ਨੇੜਲੇ ਮੰਦਿਰਾਂ ਵਿੱਚ ਮੱਥਾ ਟੇਕਣ ਲਈ ਆਉਂਦੇ-ਜਾਂਦੇ ਜ਼ਰੂਰ ਦਿਖੇ। ਬਰੈਂਪਟਨ ਦੇ ਬਾਬਾ ਬਾਲਕ ਨਾਥ ਮੰਦਿਰ ਵਿੱਚ ਪੰਡਿਤ ਰਾਮ ਸ਼ਰਮਾ ਦੀ ਅਗਵਾਈ ਵਿੱਚ ਹੋਏ ਸਾਦੇ ਸਮਾਗਮ ਦੌਰਾਨ ਉੱਘੇ ਲੋਕ ਗਾਇਕ ਬਲਿਹਾਰ ਬੱਲੀ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਪੰਡਿਤ ਪ੍ਰਦੀਪ ਸ਼ਰਮਾਂ ਅਤੇ ਅਨਿੱਲ ਰੂਪਚੰਦ ਨੇ ਜਿੱਥੇ ਸ਼ਿਵ ਜੀ ਅਤੇ ਮਾਤਾ ਪਾਰਬਤੀ ਦੇ ਵਿਆਹ ਪੁਰਬ ਮੌਕੇ ਸ਼ੰਕਰ ਭੋਲੇ ਨਾਥ ਦੀ ਮਹਿਮਾਂ ਦੇ ਗੁਣਗਾਨ ਕਰਦਿਆਂ ਭਜਨ ਸੁਣਾਏ ਉੱਥੇ ਹੀ ਸ਼ਿਵ ਅਤੇ ਮਾਤਾ ਪਾਰਬਤੀ ਦੇ ਵਿਆਹ ਦੀ ਗਾਥਾ ਵੀ ਸੰਗਤ ਨਾਲ ਸਾਂਝੀ ਕੀਤੀ। ਇਸ ਮੌਕੇ ਹਿੰਦੂ ਮਹਾਂਸਭਾ ਮੰਦਿਰ ਬਰੈਂਪਟਨ,ਰਾਮ ਮੰਦਿਰ ਮਿਸੀਸਾਗਾ, ਗੌਰੀ ਸ਼ੰਕਰ ਮੰਦਿਰ ਬਰੈਂਪਟਨ, ਸ੍ਰੀ ਹਨੂੰਮਾਨ ਮੰਦਿਰ ਬਰੈਂਪਟਨ ਸਮੇਤ ਟੋਰਾਂਟੋਂ, ਮਾਰਖਮ ਅਤੇ ਲਾਗਲੇ ਸ਼ਹਿਰਾਂ ਦੇ ਹੋਰ ਮੰਦਿਰਾਂ ਵਿੱਚ ਵੀ ਮਹਾਂਸ਼ਿਵਰਾਤਰੀ ਦਾ ਪੁਰਬ ਮਨਾਇਆ ਗਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …