ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੌਣ ਨਹੀਂ ਜਾਣਦਾ, ਜਿਨ੍ਹਾਂ ਨੇ ਭਾਰਤ ਦੀ ਅਜ਼ਾਦੀ ਲਈ ਪਰਜਾਮੰਡਲ ਲਹਿਰ ਦੀ ਸਥਾਪਨਾ ਕਰਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੰਘਰਸ਼ ਕੀਤਾ ਸੀ। ਇਨ੍ਹਾਂ ਨੇ ਪਟਿਆਲਾ ਰਿਆਸਤ ਦੀਆਂ ਧੱਕੇਸ਼ਾਹੀਆਂ ਦਾ ਵੀ ਡਟ ਕੇ ਵਿਰੋਧ ਕੀਤਾ ਸੀ। ਅੰਗਰੇਜ਼ੀ ਹਕੂਮਤ ਅਤੇ ਪਟਿਆਲਾ ਰਿਆਸਤ ਨੇ ਉਨ੍ਹਾਂ ਨੂੰ ਇਕ ਲੋਟਾ ਚੋਰੀ ਕਰਨ ਦੇ ਆਰੋਪ ਵਿਚ ਜੇਲ੍ਹ ਭੇਜ ਦਿੱਤਾ ਅਤੇ ਸ਼ਹੀਦ ਕਰਵਾ ਦਿੱਤਾ। ਸ਼ਹੀਦ ਸੇਵਾ ਸਿੰਘ ਦੀ ਯਾਦ ਵਿਚ ਪਿੰਡ ਵਾਸੀ ਹਰ ਸਾਲ 19,20 ਅਤੇ 21 ਜਨਵਰੀ ਨੂੰ ਬਰਸੀ ਸਮਾਗਮ ਮਨਾਉਂਦੇ ਹਨ। ਸੇਵਾ ਸਿੰਘ ਦੇ ਪਿੰਡ ਵਿਚ ਇਕ ਪੁਰਾਣੀ ਹਵੇਲੀ ਕਾਇਮ ਹੈ। ਬਰਨਾਲਾ, ਠੀਕਰੀਵਾਲਾ, ਮਾਨਸਾ ਅਤੇ ਪਟਿਆਲਾ ਵਿਚ ਸੇਵਾ ਸਿੰਘ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਹਨ। ਉਨ੍ਹਾਂ ਦਾ ਪਰਿਵਾਰ ਬਾਅਦ ਵਿਚ ਕੈਨੇਡਾ ਪਹੁੰਚ ਗਿਆ, ਜਿੱਥੇ ਇਸ ਵੰਸ਼ ਵਿਚ ਅੱਗੇ ਚੱਲ ਕੇ ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਉਨਟਾਰੀਓ ਸੂਬੇ ਦੇ ਸਕਾਰਬਰੋ ਵਿਚ ਹੋਇਆ। ਇਨ੍ਹਾਂ ਦੇ ਦਾਦਾ ਸਮਸ਼ੇਰ ਸਿੰਘ ਸਨ ਅਤੇ ਪਿਤਾ ਜਗਤਾਰਨ ਸਿੰਘ ਡਾਕਟਰੀ ਦੀ ਪੜ੍ਹਾਈ ਕਰਕੇ ਬਾਅਦ ਵਿਚ ਕੈਨੇਡਾ ਪਹੁੰਚ ਗਏ। ਜਗਮੀਤ ਸਿੰਘ ਪੇਸ਼ੇ ਵਜੋਂ ਐਡਵੋਕੇਟ ਹਨ। ਜਗਮੀਤ ਸਿੰਘ ਨੇ 2011 ਵਿਚ ਆਪਣਾ ਰਾਜਨੀਤਕ ਸਫਰ ਸ਼ੁਰੂ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …