-1.1 C
Toronto
Sunday, January 11, 2026
spot_img
Homeਕੈਨੇਡਾਕਿੰਗ-ਮੇਕਰ : ਪੜਦਾਦਾ ਨੇ ਗੁਲਾਮ ਭਾਰਤ 'ਚ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਦੇ...

ਕਿੰਗ-ਮੇਕਰ : ਪੜਦਾਦਾ ਨੇ ਗੁਲਾਮ ਭਾਰਤ ‘ਚ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਦੇ ਖਿਲਾਫ ਕੀਤਾ ਸੀ ਸੰਘਰਸ਼

ਸ਼ਹੀਦ ਸੇਵਾ ਸਿੰਘ ਦੇ ਵੰਸਿਜ਼ ਕੈਨੇਡਾ ‘ਚ ਬਣਾਉਣਗੇ ਟਰੂਡੋ ਦੀ ਸਰਕਾਰ, ਠੀਕਰੀਵਾਲ ਪਿੰਡ ‘ਚ ਜਸ਼ਨ
ਬਰਨਾਲਾ : ਬਰਨਾਲਾ ਦੇ ਠੀਕਰੀਵਾਲ ਪਿੰਡ ਨਾਲ ਸਬੰਧ ਰੱਖਣ ਵਾਲੇ ਜਗਮੀਤ ਸਿੰਘ ਕੈਨੇਡਾ ਵਿਚ ਨਵੀਂ ਬਣ ਰਹੀ ਸਰਕਾਰ ਵਿਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਚੋਣਾਂ ਵਿਚ ਕੁੱਲ 338 ਸੀਟਾਂ ਵਿਚੋਂ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ, ਜਦਕਿ ਬਹੁਮਤ ਲਈ 170 ਸੀਟਾਂ ਚਾਹੀਦੀਆਂ ਹਨ। ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੂੰ 24 ਸੀਟਾਂ ਮਿਲੀਆਂ ਹਨ। ਦੋਵੇਂ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ। ਕੰਸਰਵੇਟਿਵ ਪਾਰਟੀ ਨੂੰ 121 ਅਤੇ ਬੀਐਲਓਸੀ ਪਾਰਟੀ ਨੂੰ 32 ਸੀਟਾਂ ਮਿਲੀਆਂ।
ਹੋਰਾਂ ਨੂੰ ਵੀ 4 ਸੀਟਾਂ ਮਿਲੀਆਂ ਹਨ। ਐਨਡੀਪੀ ਨੇ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਬਣਾਇਆ ਸੀ। ਐਵਰਗਰੀਨ ਸੁਸਾਇਟੀ ਨੇ ਨਰਦੇਵ ਔਲਖ ਨੇ ਦੱਸਿਆ ਕਿ ਜਗਮੀਤ ਸਿੰਘ ਦੀ ਜਿੱਤ ਤੋਂ ਬਾਅਦ ਠੀਕਰੀਵਾਲਾ ਦੇ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਉਨ੍ਹਾਂ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਮੂੰਹ ਮਿੱਠਾ ਕਰਵਾਇਆ। ਪਿੰਡ ਠੀਕਰੀਵਾਲਾ ਵਿਚ ਦੀਵਾਲੀ ਦੇ ਜਸ਼ਨ ਵੀ ਪਹਿਲਾਂ ਹੀ ਸ਼ੁਰੂ ਹੋ ਗਏ।
ਜਗਮੀਤ ਸਿੰਘ ਨੇ ਕਮਲਨਾਥ ਦਾ ਕੀਤਾ ਸੀ ਵਿਰੋਧ, ਫਿਰ ਆਏ ਚਰਚਾ ‘ਚ
ਸਾਲ 2013 ਵਿਚ ਕੈਨੇਡਾ ‘ਚ ਜਗਮੀਤ ਸਿੰਘ ਨੇ ਸਿੱਖਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ, ਜੋ ਕਾਂਗਰਸੀ ਆਗੂ ਕਮਲਨਾਥ ਦੇ ਕੈਨੇਡਾ ਦੌਰੇ ਦਾ ਵਿਰੋਧ ਕਰ ਰਹੇ ਸਨ। ਜਗਮੀਤ ਸਿੰਘ ਪ੍ਰਦਰਸ਼ਨਕਾਰੀਆਂ ਵਿਚ ਮੂਹਰੇ ਸਨ। ਕਮਲਨਾਥ ‘ਤੇ 1984 ਵਿਚ ਸਿੱਖ ਕਤਲੇਆਮ ਦਾ ਆਰੋਪ ਹੈ। ਜਗਮੀਤ ਨੇ 1984 ਵਿਚ ਹੋਏ ਸਿੱਖ ਕਤਲੇਆਮ ਵਿਰੁੱਧ ਅਵਾਜ਼ ਉਠਾਈ।

RELATED ARTICLES
POPULAR POSTS