Breaking News
Home / ਕੈਨੇਡਾ / ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਸਮਾਗ਼ਮ 26 ਨੂੰ

ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਸਮਾਗ਼ਮ 26 ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਜਸਵੀਰ ਸਿੰਘ ਪਾਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਦਿਵਸ ਅਤੇ ਸਮੂਹ ਗ਼ਦਰੀ ਸ਼ਹੀਦਾਂ ਦੀ ਯਾਦ ਵਿਚ ‘ਸ਼ਹੀਦੀ ਸਮਾਗ਼ਮ’ ਸਰਾਭਾ ਏਰੀਏ ਦੇ ਪਿਛੋਕੜ ਵਾਲੀ ਸਮੂਹ ਸੰਗਤ ਵੱਲੋਂ ਮਿਲ ਕੇ 99 ਗਲਿਡਨ ਰੋਡ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਕੀਰਤਨ, ਕਥਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਪਾਏ ਗਏ ਅਹਿਮ ਯੋਗਦਾਨ ਤੇ ਛੋਟੀ ਉਮਰੇ ਹੋਈ ਸ਼ਹੀਦੀ ਸਬੰਧੀ ਲੈੱਕਚਰ ਹੋਣਗੇ। ਉਪਰੰਤ, ਢਾਡੀ ਜੱਥਾ ਗ਼ਦਰੀ ਸੂਰਬੀਰਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਸ਼ਹੀਦੀ-ਸਮਾਗ਼ਮ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਪਾਸੀ ਨੂੰ 416-843-5330। ਮਨਦੀਪ ਸਿੰਘ ਗਿੱਲ ਨੂੰ 647-504-4949 ਜਾਂ ਕਰਮਜੀਤ ਸਿੰਘ ਪਿੰਕੀ ਨੂੰ 1-202-830-9261 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …