4.5 C
Toronto
Friday, November 14, 2025
spot_img
Homeਕੈਨੇਡਾਯੂਨੀਵਰਸਿਟੀ ਦੇ ਆਰਥਿਕ ਅਸਰ ਸਬੰਧੀ ਅਧਿਐਨ ਬਰੈਂਪਟਨ ਲਈ ਕਾਇਆ ਪਲਟ ਕਰਨ ਵਾਲੇ...

ਯੂਨੀਵਰਸਿਟੀ ਦੇ ਆਰਥਿਕ ਅਸਰ ਸਬੰਧੀ ਅਧਿਐਨ ਬਰੈਂਪਟਨ ਲਈ ਕਾਇਆ ਪਲਟ ਕਰਨ ਵਾਲੇ ਫਾਇਦਿਆਂ ਨੂੰ ਕਰਦਾ ਹੈ ਉਜਾਗਰ

ਬਰੈਂਪਟਨ : ਕਾਊਂਸਿਲ ਦੀ ਕਮੇਟੀ ਵਿਚ ਸਟਾਫ ਨੇ ਡਾਊਨ ਟਾਊਨ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਅਤੇ ਸਿੱਖਿਆ, ਨਵੀਨਤਾ ਅਤੇ ਤਾਲਮੇਲ ਦੇ ਕੇਂਦਰ ਲਈ ਆਰਥਿਕ ਅਸਰ ਦਾ ਅਧਿਐਨ ਪ੍ਰਸਤੁਤ ਕੀਤਾ। ਅਧਿਐਨ, ਜੋ ਅਰਬਨ ਮੈਟਰਿਕਸ ਇੰਕ. ਵਲੋਂ ਪੂਰਾ ਕੀਤਾ ਗਿਆ, ਨੇ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਹ ਵਿਕਾਸ ਕਿਵੇਂ ਬਰੈਂਪਟਨ ਦੇ ਨਿਵਾਸੀਆਂ ਦੀਆਂ ਪੀੜ੍ਹੀਆਂ ਲਈ ਨਵੇਂ ਮੌਕੇ ਲਿਆਉਂਦੇ ਹੋਏ-ਡਾਊਨ ਟਾਊਨ ਵਿਚ ਅਤੇ ਸ਼ਹਿਰ ਵਿਚ ਨੌਕਰੀਆਂ, ਨਿਵਸ਼, ਸਾਖ ਸਬੰਧੀ ਅਤੇ ਸਮਾਜਿਕ ਫਾਇਦੇ ਸ਼ੁਰੂ ਕਰਨਗੇ। ਇਸਦੇ ਪੋਸ ਸੈਕੰਡਰੀ ਭਾਈਵਾਲਾਂ, ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਨ ਕਾਲਜ ਦੇ ਨਾਲ ਮਿਲ ਕੇ, ਸਿਟੀ ਆਫ ਬਰੈਂਪਟਨ ਸ਼ਹਿਰ ਲਈ ਸੱਚਮੁੱਚ ਕਾਇਆ ਪਲਟ ਕਰਨ ਵਾਲੇ ਫਾਇਦੇ ਪ੍ਰਦਾਨ ਕਰਨ ਲਈ ਫੈਸਿਲਿਟੀ ਦੀ ਸਮਰੱਥਾ ਅਤੇ ਵਿਦਿਆਰਥੀਆਂ ਦੀ ਸੰਖਿਆ ਵਿਚ ਵਾਧਾ ਕਰਨ ਲਈ ਵਚਨਬੱਧ ਹੈ।

 

RELATED ARTICLES
POPULAR POSTS