ਟੋਰਾਂਟੋ : ਜੌਰਜ ਬਰਾਊਨ ਕਾਲਜ ਵਲੋਂ ਵਾਟਰਫਰੰਟ ਕੈਂਪਸ ਦਾ ਵੱਡਾ ਪਸਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਮਿਲੀ ਸਭ ਤੋਂ ਵੱਡੀ ਡੋਨੇਸ਼ਨ ਨਾਲ ਓਨਟੇਰੀਓ ਦੀ ਪਹਿਲੀ ਅਜਿਹੀ 10-ਮੰਜ਼ਿਲਾ ਬਿਲਡਿੰਗ ਬਣਾਈ ਜਾ ਰਹੀ ਹੈ, ਜਿਹੜੀ ਲੱਕੜ-ਅਧਾਰਤ ਟੌਲ-ਵੁੱਡ, ਮੈਸ-ਟਿੰਬਰ (tall-wood, mass-timber) ਨੈੱਟ-ਜ਼ੀਰੋ ਕਾਰਬਨ ਇਮਿਸ਼ਨ ਵਾਲੀ ਬਿਲਡਿੰਗ ਹੈ।
ਕੈਨੇਡੀਅਨ ਸਮਾਜਸੇਵੀ ਅਤੇ ਦਾਨੀ ਜੈਕ ਕੌਕਵੈੱਲ ਦੁਆਰਾ $10 ਮਿਲੀਅਨ ਡਾਲਰ ਦੀ ਹੋਰ ਡੋਨੇਸ਼ਨ ਦਿੱਤੀ ਗਈ ਹੈ, ਅਤੇ ਪਹਿਲਾਂ ਉਨ੍ਹਾਂ ਵੱਲੋਂ $8 ਮਿਲੀਅਨ ਦੀ ਡੋਨੇਸ਼ਨ ਦਿੱਤੀ ਗਈ ਸੀ। ਇਸ ਨਾਲ ਇਹ ਓਨਟੇਰੀਓ ਦੇ ਕਿਸੇ ਕਾਲਜ ਨੂੰ ਦਿੱਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਡੋਨੇਸ਼ਨ ਬਣ ਗਈ ਹੈ। ਕੌਕਵੈੱਲ ਦੀ ਡੋਨੇਸ਼ਨ ਨਾਲ ਲਿੰਬਰਲੌਸਟ ਪਲੇਸ ਬਿਲਡਿੰਗ ਬਣਾਈ ਜਾਵੇਗੀ, ਜਿਹੜੀ ਕੈਨੇਡਾ ‘ਚੋਂ ਹੀ ਲਈ ਮੈਸ ਟਿੰਬਰ ਨਾਲ ਬਣੀ ਇਕ ਨਵੀਂ ਸਿਖਿਆ-ਸੰਸਥਾ ਬਿਲਡਿੰਗ ਹੋਵੇਗੀ।
ਸ੍ਰੀ ਕੌਕਵੈੱਲ ਨੇ ਕਿਹਾ, ”ਇਸ ਵਿਸ਼ੇਸ਼ ਬਿਲਡਿੰਗ ਨਾਲ ਨਾ ਸਿਰਫ ਜੌਰਜ ਬਰਾਊਨ ਦੇ ਵਾਟਰਫਰੰਟ ਕੈਂਪਸ ਵਿਚ ਇਕ ਨਵਾਂ ਵਾਧਾ ਹੋ ਰਿਹਾ ਹੈ, ਬਲਕਿ ਇਸ ਤੋਂ ਇਸ ਦੀ ਕੁਦਰਤੀ ਸਰੋਤਾਂ ‘ਤੇ ਅਧਾਰਤ ਵਿਕਾਸ ਪ੍ਰਤੀ ਵਚਨਬੱਧਤਾ ਵੀ ਝਲਕਦੀ ਹੈ, ਜਿਸ ਤਹਿਤ ਕੁਦਰਤੀ ਬਿਲਡਿੰਗ ਸਮੱਗਰੀ ਦੀ ਵਰਤੋਂ ਨਾਲ ਇਕ ਵਿਲੱਖਣ ਡਿਜ਼ਾਇਨ ਤਿਆਰ ਕੀਤਾ ਗਿਆ ਹੈ। ਲਿੰਬਰਲੌਸਟ ਪਲੇਸ ਦੀ ਉਸਾਰੀ ਵਿਚ ਇਕ ਛੋਟਾ ਜਿਹਾ ਯੋਗਦਾਨ ਪਾਕੇ ਸਾਨੂੰ ਖੁਸ਼ੀ ਹੋ ਰਹੀ ਹੈ। ਸਾਨੂੰ ਉਮੀਦ ਹੈ ਕਿ ਇਸ ਤੋਂ ਭਵਿੱਖ ਦੀਆਂ ਪੀੜ੍ਹੀਆਂ ਫਾਇਦਾ ਉਠਾਉਣਗੀਆਂ”।
ਇਹ ਹੰਟਸਵਿੱਲ ਦੇ ਲਿੰਬਰਲੌਸਟ ਫੌਰੇਸਟ ਐਂਡ ਵਾਇਲਲਾਈਫ ਰਿਜ਼ਰਵ ਤੋਂ ਪ੍ਰਭਾਵਤ ਹੈ ਅਤੇ ਇਸ ਬਿਲਡਿੰਗ ਵਿਚ ਕਾਲਜ ਦਾ ਸਕੂਲ ਔਫ ਕੰਪਿਊਟਰ ਟੈਕਨੌਲੋਜੀ, ਸਕੂਲ ਔਫ ਆਰਕੀਟੈਕਚਰਲ ਸਟੱਡੀਜ਼ ਅਤੇ ਨਵੀਂ ਚਾਈਲਡਕੇਅਰ ਸੁਵਿਧਾ ਹੋਵੇਗੀ। ਬਰੂਕਫੀਲਡ ਸਸਟੇਨੇਬਿਲਿਟੀ ਇੰਸਟੀਚਿਊਟ ਦਾ ਨਵਾਂ ਠਿਕਾਣਾ ਵੀ ਇਸੇ ਬਿਲਡਿੰਗ ਵਿਚ ਹੋਵੇਗਾ, ਜਿਹੜਾ ਕਿ ਇੰਡਸਟਰੀ ਨਾਲ ਸੰਬੰਧਤ ਨਵੀਂ ਖੋਜ ਅਤੇ ਪ੍ਰੋਗਰਾਮ ਦਾ ਕੇਂਦਰ ਹੈ। ਲਿੰਬਰਲੌਸਟ ਪਲੇਸ ਵਿਚ ਇਕੌਨੋਮੀ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾਵੇਗਾ ਅਤੇ ਕਲਾਈਮੇਟ ਚੇਂਜ ਲਈ ਵਕਰਫੋਰਸ ਨੂੰ ਤਿਆਰ ਕੀਤਾ ਜਾਵੇਗਾ। ਇਸ ਵਿਚ ਟਰੂੱਥ ਐਂਡ ਰੈਕਨਸਿਲੀਏਸ਼ਨ ਲਈ ਅਤੇ ਇੰਡਿਜਨਸ ਕਲਚਰ ਨੂੰ ਸਮਰਪਿਤ ਥਾਂ ਵੀ ਰਾਖਵੀਂ ਰੱਖੀ ਜਾਵੇਗੀ।
ਇਸ ਵਿਲੱਖਣ ਲੱਕੜ-ਅਧਾਰਤ ਢਾਂਚੇ ਵਿਚ ਰਿਵਾਇਤੀ ਸਟੀਲ ਅਤੇ ਕੰਕਰੀਟ ਵਰਗੀ ਤਾਕਤ ਹੋਵੇਗੀ ਅਤੇ ਇਸ ਦਾ ਕਾਰਬਨ ਫੁੱਟਪ੍ਰਿੰਟ ਬਹੁਤ ਥੋੜ੍ਹਾ ਹੋਵੇਗਾ, ਸੂਰਜ ਦੀ ਊਰਜਾ ਅਤੇ ਲੇਕ ਓਨਟੇਰੀਓ ਦੀ ਊਰਜਾ ਦੀ ਵਰਤੋਂ ਕੀਤੀ ਜਾਵੇਗੀ। ਬਿਲਡਿੰਗ ਨੂੰ ਗਰਮ ਜਾਂ ਠੰਡਾ ਕਰਨ ਲਈ ਕੋਈ ਫੌਸਿਲ ਫਿਊਲ ਨਹੀਂ ਵਰਤਿਆ ਜਾਵੇਗਾ। ਲਿੰਬਰਲੌਸਟ ਪਲੇਸ ਵਿਚ ਸੋਲਰ ਚਿਮਨੀ ਸਿਸਟਮ ਹੋਵੇਗਾ, ਛੱਤ ਤੇ ਫੋਟੋਵੋਲਟੇਕਸ ਹੋਣਗੇ ਅਤੇ ਪਾਣੀ ਨਾਲ ਚੱਲਣ ਵਾਲੀ ਡੀਪ-ਵਾਟਰ ਕੂਲਿੰਗ ਹੋਵੇਗੀ। ਜੌਰਜ ਬਰਾਊਨ ਕਾਲਜ ਦੇ ਪ੍ਰੈਜ਼ੀਡੈਂਟ ਡਾ ਜਰਵੈਨ ਫਿਅਰੌਨ ਨੇ ਕਿਹਾ, ”ਅਸੀਂ ਇਸ ਬਹੁਤ ਵੱਡੀ ਡੋਨੇਸ਼ਨ ਲਈ ਮਿਸਟਰ ਕੌਕਵੈੱਲ ਦੇ ਬਹੁਤ ਧੰਨਵਾਦੀ ਹਾਂ, ਜਿਸ ਨਾਲ ਸਾਨੂੰ ਸਿਖਿਆ ਦਾ ਇਹ ਵੱਡਾ ਸੈਂਟਰ ਬਣਾਉਣ ਵਿਚ ਮਦਦ ਮਿਲੇਗੀ। ਲਿੰਬਰਲੌਸਟ ਪਲੇਸ ਭਵਿੱਖ ਦੇ ਉਸ ਲੀਡਰਸ਼ਿਪ ਰੋਲ ਨੂੰ ਦਰਸਾਉਂਦਾ ਹੈ, ਜਿਹੜਾ ਜੌਰਜ ਬਰਾਊਨ ਕਾਲਜ ਸਸਟੇਨੇਬਲ ਸਿਟੀ ਵਜੋਂ ਵਾਟਰਫਰੰਟ ਦੇ ਵਿਕਾਸ ਵਿਚ ਨਿਭਾਏਗਾ। ਇਸ ਨਾਲ ਸਿਟੀ ਦੀ ਸਕਾਈਲਾਈਨ ਵਿਚ ਇਕ ਖੁਬਸੂਰਤ ਵਾਧਾ ਹੋਵੇਗਾ ਅਤੇ ਇਸਦੇ ਆਧੁਨਿਕੀਕਰਨ ਵਿਚ ਮਦਦ ਮਿਲੇਗੀ। ਇਸ ਨਾਲ ਜੌਰਜ ਬਰਾਊਨ ਦੇ ਵਿਦਿਆਰਥੀਆਂ ਨੂੰ ਪੜ੍ਹਨ, ਸਿਖਣ ਅਤੇ ਉਨ੍ਹਾਂ ਦੇ ਵਿਕਾਸ ਵਿਚ ਵੀ ਮਦਦ ਮਿਲੇਗੀ। ਸਾਡੇ ਕੋਲ ਦੁਨੀਆ ਭਰ ਤੋਂ ਵਿਦਿਆਰਥੀ ਆਉਂਦੇ ਹਨ ਅਤੇ ਸਾਨੂੰ ਇਸ ਗੱਲ ਦਾ ਬੜਾ ਚਾਅ ਹੈ ਕਿ ਉਹ ਇਸ ਵਿਲੱਖਣ ਕਨੇਡੀਅਨ ਬਿਲਡਿੰਗ ਦਾ ਅਨੁਭਵ ਕਰਨ”।
ਓਨਟੇਰੀਓ ਦੇ ਮਨਿਸਟਰ ਔਫ ਕਾਲਜਜ਼ ਐਂਡ ਯੂਨੀਵਰਸਿਟੀਜ਼ ਜਿਲ ਡਨਲਪ ਨੇ ਕਿਹਾ ਕਿ ਮਿਸਟਰ ਕੌਕਵੈਲ ਦਾ ਇਹ ਤੋਹਫਾ ਆਪਣੇ ਆਪ ਵਿਚ ਹੀ ਕਮਾਲ ਹੈ ਅਤੇ ਕਮਿਊਨਿਟੀ ਪ੍ਰਤੀ ਉਨ੍ਹਾਂ ਦੀ ਸੱਚੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪਰ ਇਸ ਦੀ ਮਦਦ ਨਾਲ ਓਨਟੇਰੀਓ ਦੀ ਪਹਿਲੀ ਮੈਸ-ਟਿੰਬਰ ਸੰਸਥਾ ਬਿਲਡਿੰਗ ਦਾ ਬਣਨਾ ਇਸ ਨੂੰ ਹੋਰ ਵੀ ਵਿਲੱਖਣ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਉਸਾਰੂ ਭਵਿੱਖ ਅਤੇ ਮਜ਼ਬੂਤ ਅਰਥਚਾਰੇ ਦੀ ਕੁੰਜੀ ਹੈ”।
ਟੋਰਾਂਟੋ ਮੇਅਰ ਜੌਨ ਟੋਰੀ ਨੇ ਕਿਹਾ, ”ਇਹ ਟੋਰਾਂਟੋ ਲਈ ਇਕ ਖੁਸ਼ੀ ਦਾ ਮੌਕਾ ਹੈ ਕਿਉਂਕਿ ਅਸੀਂ ਪਨਡੈਮਿਕ ਤੋਂ ਬਾਅਦ ਸਿਟੀ ਦੀ ਮੁੜ-ਉਸਾਰੀ ਜਾਰੀ ਰੱਖ ਰਹੇ ਹਾਂ। ਨਵੀਂ ਲਿੰਬਰਲੌਸਟ ਪਲੇਸ ਬਿਲਡਿੰਗ ਨਾ ਸਿਰਫ ਸਾਡੇ ਵਾਟਰਫਰੰਟ ਦੀ ਤਰੱਕੀ ਵਿਚ ਵਾਧਾ ਕਰੇਗੀ ਅਤੇ ਜੌਰਜ ਬਰਾਊਨ ਦੇ ਪਹਿਲਾਂ ਹੀ ਬਣੇ ਵਕਾਰ ਵਿਚ ਹੋਰ ਵਾਧਾ ਕਰੇਗੀ, ਬਲਕਿ ਸਾਡੇ ਕਲਾਈਮੇਟ ਐਕਸ਼ਨ ਪਲੈਨ ਦੇ ਨੈੱਟ-ਜ਼ੀਰੋ ਇਮਿਸ਼ਨ ਟੀਚਿਆਂ ਦੀ ਪੂਰਤੀ ਵੱਲ ਅੱਗੇ ਵਧਣ ਵਿਚ ਵੀ ਮਦਦ ਕਰੇਗੀ। ਇਹ ਪਸਾਰ ਤੇ ਨਵੀਂ ਬਿਲਡਿੰਗ ਨਵੀਆਂ ਨੌਕਰੀਆਂ, ਨਵੇਂ ਵਿਦਿਆਰਥੀ ਅਤੇ ਹੋਰ ਬਹੁਤ ਕੁੱਝ ਪੈਦਾ ਕਰੇਗੀ ਅਤੇ ਮੈਂ ਇਸ ਨੂੰ ਅੱਗੇ ਵਧਦਾ ਦੇਖਣ ਦਾ ਚਾਹਵਾਨ ਹਾਂ। ਇਸ ਡੋਨੇਸ਼ਨ ਲਈ ਜੈਕ ਕੌਕਵੈੱਲ ਦਾ ਸ਼ੁਕਰੀਆ ਹੈ, ਜਿਨ੍ਹਾਂ ਦੇ ਯੋਗਦਾਨ ਨਾਲ ਹੀ ਇਹ ਸੰਭਵ ਹੋ ਸਕਿਆ। ਜੈਕ ਵਰਗੇ ਲੋਕ ਹੀ ਸਾਡੇ ਸ਼ਹਿਰ ਦੇ ਉਸਰੀਏ ਹਨ”।
ਜੌਰਜ ਬਰਾਊਨ ਕਾਲਜ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਡਾ ਸਿੰਡੀ ਗੈਵੀਆ ਨੇ ਕਿਹਾ, ”ਜੌਰਜ ਬਰਾਊਨ ਕਾਲਜ ਫਾਊਂਡੇਸ਼ਨ ਜੈਕ ਕੌਕਵੈੱਲ ਵਰਗੇ ਦਾਨੀਆ ਦੁਆਰਾ ਨਿਭਾਈ ਵਿਚਾਰਕ ਲੀਡਰਸ਼ਿਪ ਭੂਮਿਕਾ ਲਈ ਸ਼ੁਕਰਗੁਜ਼ਾਰ ਹੈ। ਇਹ ਮੈਸ-ਟਿੰਬਰ ਬਿਲਡਿੰਗ ਸਮਾਜ ਸੇਵਾ ਦੁਆਰਾ ਕਮਿਊਨਿਟੀਜ਼ ਤੇ ਪਾਏ ਉਸਾਰੂ ਪ੍ਰਭਾਵ ਦੀ ਇਕ ਠੋਸ ਗਵਾਹੀ ਵਜੋਂ ਮੌਜੂਦ ਰਹੇਗੀ”।
ਇਹ ਲੈਂਡਮਾਰਕ ਢਾਂਚ ਬਦਲ ਰਹੀਆਂ ਅਕਡੈਮਿਕ ਜ਼ਰੂਰਤਾਂ ਅਨੁਸਾਰ ਤਬਦੀਲੀਯੋਗ ਬਣਾਇਆ ਗਿਆ ਹੈ ਅਤੇ 2024 ਦੀਆਂ ਗਰਮੀਆਂ ਤੱਕ ਮੁਕੰਮਲ ਹੋਵੇਗਾ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …