0.2 C
Toronto
Wednesday, December 3, 2025
spot_img
Homeਕੈਨੇਡਾਏਅਰਪੋਰਟ ਲੈਕੋਸਟੇ ਸੈਂਟਰ ਦਾ ਦੂਜਾ ਸਮਰ ਫੈਸਟੀਵਲ ਆਯੋਜਿਤ

ਏਅਰਪੋਰਟ ਲੈਕੋਸਟੇ ਸੈਂਟਰ ਦਾ ਦੂਜਾ ਸਮਰ ਫੈਸਟੀਵਲ ਆਯੋਜਿਤ

ਬਰੈਂਪਟਨ : ਏਅਰਪੋਰਟ ਲੈਕੋਸਟੋ ਸੈਂਟਰ ਦਾ ਪਹਿਲਾ ਸਲਾਨਾ ਸਮਰ ਫੈਸਟੀਵਲ ਸਫਲ ਰਹਿਣ ਤੋਂ ਬਾਅਦ ਇਸ ਸਾਲ ਦੂਜਾ ਸਮਰ ਫੈਸਟੀਵਲ ਦੋ ਜੂਨ ਸ਼ਨੀਵਾਰ ਤੋਂ ਸ਼ਾਪਿੰਗ ਸੈਂਟਰ ਵਿਚ ਆਯੋਜਿਤ ਕੀਤਾ ਗਿਆ। ਇਸ ਵਿਚ ਹਜ਼ਾਰਾਂ ਬਰੈਂਪਟਨ ਨਿਵਾਸੀਆਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ।
ਇਸ ਫੈਸਟੀਵਲ ਨੂੰ ਏਅਰਪੋਰਟ ਲੈਕੋਸਟੋ ਸੈਂਟਰ ਮੈਨੇਜਮੈਂਟ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਜਿਸ ਵਿਚ ਐਕਸਲਸਰ ਗਰੁੱਪ ਦੇ ਸਤੀਸ਼ ਠੱਕਰ, ਏਸ਼ੀਅਨ ਫੂਡ ਸੈਂਟਰ ਦੇ ਮੇਜਰ ਨਟ, ਅਕਾਲ ਆਪਟੀਕਲ ਦੇ ਅਵਨਿੰਦਰ ਸਿੰਘ ਅਤੇ ਜੀਟੀਆਰ ਪ੍ਰਾਪਰਟੀ ਮੈਨੇਜਮੈਂਟ ਦੇ ਹਰਕੰਵਲ ਥਿੰਦ ਸ਼ਾਮਲ ਹਨ। ਫੈਸਟੀਵਲ ਵਿਚ ਲੋਕਲ ਸਮਾਲ ਬਿਜਨਸਮੈਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਥਾਨਕ ਉਦਮੀਆਂ ਅਤੇ ਸਥਾਨਕ ਭਾਈਚਾਰੇ ਨਾਲ ਸੰਪਰਕ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਦੌਰਾਨ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਉਥੇ ਫੈਸਟੀਵਲ ਦੇ ਨਾਲ ਸਾਰੇ ਮਹਿਮਾਨਾਂ ਨੂੰ ਸਿੰਪਲੀ ਸਾਊਥ ਅਤੇ ਏਸ਼ੀਅਨ ਫੂਡ ਸੈਂਟਰ ਦੁਆਰਾ ਫਰੀ ਫੂਡ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਵਿਚ ਸਿਕ ਕਿਡਸ ਫਾਊਂਡੇਸ਼ਨ ਦਾ ਸਹਿਯੋਗ ਵੀ ਸ਼ਾਮਲ ਹੈ। ਸ੍ਰੀ ਥਿੰਦ ਨੇ ਦੱਸਿਆ ਕਿ ਕਰੀਬ 7 ਹਜ਼ਾਰ ਮਹਿਮਾਨਾਂ ਨੇ ਫਰੀ ਭੋਜਨ ਦਾ ਆਨੰਦ ਲਿਆ। ਉਥੇ ਪ੍ਰਾਪਤ ਸਾਰੇ ਦਾਨ ਨੂੰ ਸਿਕ ਕਿਡਜ਼ ਫਾਊਂਡੇਸ਼ਨ ਨੂੰ ਦਿੱਤਾ ਗਿਆ ਹੈ। ਦੇਰ ਰਾਤ ਤੱਕ ਚੱਲੇ ਆਯੋਜਨ ਦੌਰਾਨ ਗੇਮਜ਼, ਮੈਜਿਕ ਸ਼ੋਅ, ਯੋਗ, ਕਿਡਜ਼ ਰਾਈਡਜ਼ ਅਤੇ ਹੋਰ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ ਸਨ। ਲੋਕਾਂ ਨੇ ਖਰੀਦਦਾਰੀ ਨਾਲ ਦੱਖਣੀ ਭਾਰਤੀ ਅਤੇ ਉਤਰ ਭਾਰਤੀ ਖਾਣਿਆਂ ਦਾ ਵੀ ਆਨੰਦ ਲਿਆ। ਇਸ ਦੌਰਾਨ 200 ਤੋਂ ਜ਼ਿਆਦਾ ਸਥਾਨਕ ਕਲਾਕਾਰਾਂ ਨੇ ਡਾਂਸ, ਗੀਤ ਅਤੇ ਨਾਟਕ ਪੇਸ਼ ਕੀਤੇ।
ਅਕਾਲ ਆਪਟੀਕਲ ਨੇ ਮਹਿਮਾਨਾਂ ਨੂੰ 1500 ਐਨਕਾਂ ਦਿੱਤੀਆਂ ਤਾਂ ਕਿ ਮਾਨਸਿਕ ਰੋਗੀ ਬੱਚਿਆਂ ਦੀ ਮੱਦਦ ਕੀਤੀ ਜਾ ਸਕੇ। ਆਯੋਜਨ ਵਿਚ ਐਕਸਪਰਟ ਟਿਊਟੋਰਿੰਗ, ਕਿਵਕ ਮਾਰਟ ਕਵੀਨਸ, ਲੈਕੋਸਟੋ ਬੇਕਰੀ, ਐਸ. ਢਿੱਲੋਂ ਡੈਂਟਿਸਟ ਅਤੇ ਏਏਏ ਡਰਾਈਵਿੰਗ ਸਕੂਲ ਨੇ ਵੀ ਹਿੱਸਾ ਲਿਆ ਅਤੇ ਮਹਿਮਾਨਾਂ ਨੂੰ ਉਪਹਾਰ ਵੀ ਦਿੱਤੇ।
ਇਸ ਦੌਰਾਨ ਹਾਜ਼ਰ ਮਹਿਮਾਨਾਂ ਵਿਚ ਐਮਪੀ ਰਾਜ ਗਰੇਵਾਲ, ਕਾਊਂਸਲਰ ਗੁਰਪ੍ਰੀਤ ਢਿੱਲੋਂ, ਕਾਊਂਸਲ ਜਨਰਲ ਆਫ ਇੰਡੀਆ ਤੋਂ ਡੀ.ਪੀ. ਸਿੰਘ, ਪੰਜਾਬ ਤੋਂ ਵਿਧਾਇਕ ਅੰਗਦ ਸਿੰਘ ਵੀ ਸ਼ਾਮਲ ਰਹੇ। ਫੈਸਟੀਵਲ ਦਾ ਸੰਚਾਲਨ ਏਜੇ ਮੀਡੀਆ ਇੰਟਰਟੇਨਮੈਂਟ ਦੁਆਰਾ ਕੀਤਾ ਗਿਆ।

RELATED ARTICLES
POPULAR POSTS