ਬਰੈਂਪਟਨ : 21 ਅਗਸਤ ਨੂੰ ਸ਼ਾਮੀ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ ਅੱਜ ਕੱਲ੍ਹ ਕੇਨੇਡਾ ਵਿਚ ਜੋ ਮਹਿੰਗੇ ਮਹਿੰਗੇ ਹੋ ਰਹੇ ਵਿਆਹਾਂ ਦੀ ਗਲ ਕਰੇਗਾ ਉਥੇ ਰੇਤ ਵਾਂਗ ਕਿਰ ਰਹਿਆਂ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਰਿਸ਼ਤੇ ਕਿਵੇਂ ਨਿਭਾਉਣੇ ਦੀ ਗੱਲ ਕਰੇਗਾ। ਪਿਛਲੇ ਦਿਨੀ ਸੀ ਬੀ ਸੀ ਨੇ ਵੀ ਇਕ ਡਾਕੂਮਿੰਟਰੀ ਦਿਖਾਈ ਜੋ ਇਸੇ ਵਿਸ਼ੇ ਤੇ ਬਣਾਈ ਗਈ ਹੈ। ਕਿਰਦਾਰਾਂ ਤੇ ਮਿਹਨਤ ਕਰ ਰਹੇ ਹਨ। ਇਸ ਨਾਟਕ ਵਿਚ ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਮੇਹਰ, ਰਮਨ, ਜਸਲੀਨ, ਪੂਨਮ, ਮਨਦੀਪ, ਹਰਪ੍ਰੀਤ ਸੰਘਾ, ਪਰੀਤ ਸੰਘਾ ਆਦਿ ਵੱਖਰੇ ਵੱਖਰੇ ਕਿਰਦਾਰ ਨਿਭ੍ਹਾ ਰਹੇ ਹਨ। ਬਾਕੀ ਸਾਰੀ ਟੀਮ ਵਾਲੇ ਬੈਕ ਸਟੇਜ਼ ਦੀਆਂ ਜਿਮੇਵਾਰੀਆਂ ਨਿਭ੍ਹਾ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁਚੇ ਪੀਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ। ਸੋ 21 ਅਗਸਤ ਦਾ ਦਿਨ ਰਾਖਵਾਂ ਰੱਖਣ ਦੀ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਸਾਰਿਆਂ ਨੂੰ ਅਪੀਲ ਕਰਦੇ ਹਨ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …