ਬਰੈਂਪਟਨ : ਆਪਣੀ ਕਮੇਟੀ ਆਫ ਕਾਊਂਸਿਲ ਮੀਟਿੰਗ ਵਿਚ ਬਰੈਂਪਟਨ ਸਿਟੀ ਕਾਊਂਸਿਲ ਨੇ ਰੀਜ਼ਨਲ ਕਾਊਂਸਲਰ ਰੋਏਨਾ ਸੈਨਟੋਸ ਵਲੋਂ ਪੇਸ਼ ਕੀਤੇ ਮਤੇ ਨੂੰ ਮਨਜੂਰੀ ਦਿੱਤੀ। ਇਹ ਮਤਾ, ਬਰੈਂਪਟਨ ਅਤੇ ਪੀਲ ਰੀਜ਼ਨ ਵਿਚ ਘਰੇਲੂ ਹਿੰਸਾ ਨੂੰ ਖਤਮ ਕਰਨ ਵਾਸਤੇ ਜਨਤਕ ਸਿੱਖਿਆ ਅਤੇ ਸੁਚੇਚਤਾ ਮੁਹਿੰਮ ਤਿਆਰ ਕਰਨ ਲਈ ਪੀਲ ਰੀਜ਼ਨਲ ਪੁਲਿਸ, ਰੀਜ਼ਨ ਆਫ ਪੀਲ ਅਤੇ ਭਾਈਚਾਰਕ ਸੰਗਠਨਾਂ ਨਾਲ ਸਹਿਯੋਗ ਜਾਰੀ ਰੱਖਣ ਲਈ ਹੈ। ਸਤੰਬਰ 2019 ਵਿਚ, ਬਰੈਂਪਟਨ ਸਿਟੀ ਕਾਊਂਸਲ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਸੀ। ਇਹ ਮਤਾ , ਰੀਜ਼ਨ ਆਫ ਪੀਲ ਦੇ ਅਜਿਹੇ ਮੌਜੂਦਾ ਪ੍ਰੋਗਰਾਮਾਂ ਨੂੰ ਸਹਿਯੋਗ ਕਰਨ ਅਤੇ ਉਨ੍ਹਾਂ ਨਾਲ ਕੰਮ ਜਾਰੀ ਰੱਖਣ ਲਈ ਸੀ, ਜੋ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਦੇ ਹਨ। ਇਨ੍ਹਾਂ ਵਿਚ ਸ਼ਾਮਲ ਹਨ, ਪੀਲ ਕਮੇਟੀ ਅਗੇਂਸਟ ਵੂਮੈਨ ਅਬਿਊਜ਼, ਸੇਫ ਸੈਂਟਰ ਆਫ ਪੀਲ ਅਤੇ ਵਿਕਟਿਮ ਸਰਵਿਸਿਜ਼ ਆਫ ਪੀਲ ਪਿਛਲੇ ਸਾਲ, 100 ਤੋਂ ਵੱਧ ਨਿਵਾਸੀਆਂ, ਸਿਟੀ ਦੇ ਸਟਾਫ ਅਤੇ ਨਿਰਵਾਚਿਤ ਅਧਿਕਾਰੀਆਂ ਨੇ ਸਿਟੀ ਹਾਲ ਵਿਚ ਪੀਸੀਏ ਡਬਲਯੂਏ ਵਲੋਂ ਸੰਚਾਲਿਤ ਇਕ ਕਾਰਜਕਰਮ, ਟੇਕ ਬੈਕ ਦਾ ਨਾਈਟ ਵਿਚ ਹਿੱਸਾ ਲਿਆ ਸੀ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਘਰੇਲੂ ਹਿੰਸਾ ਨੂੰ ਖਤਮ ਕਰਨਾ, ਬਰੈਂਪਟਨ ਸਿਟੀ ਕਾਊਂਸਿਲ ਲਈ ਮਹੱਤਵਪੂਰਨ ਹੈ। ਕਿਉਂਕਿ ਕਾਊਂਸਿਲ ਇਕ ਸਿਹਤਮੰਦ ਅਤੇ ਸੁਰੱਖਿਅਤ ਭਾਈਚਾਰੇ ਦੇ ਨਿਰਮਾਣ ਲਈ ਕੰਮ ਕਰਦੀ ਹੈ, ਇਸ ਲਈ ਅਸੀਂ ਘਰੇਲੂ ਹਿੰਸਾ ਦੇ ਪ੍ਰਤੀ ਜਨਤਕ ਸੁਚੇਚਤਾ ਵਧਾਉਣ, ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਨ ਨੂੰ ਉਤਸ਼ਾਹਿਤ ਕਰਨ ਅਤੇ ਬਰੈਂਪਟਨ ਦੇ ਨਿਵਾਸੀਆਂ ਦੇ ਭਾਵਨਾਤਮਕ ਅਤੇ ਆਰਥਿਕ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਰੀਜ਼ਨਲ ਅਤੇ ਪੀਲ ਰੀਜ਼ਨਲ ਪੁਲਿਸ ਵਿਚ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਹੋਰ ਯਤਨ ਕਰ ਸਕਦੇ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …