ਬਰੈਂਪਟਨ : ਬਰੈਂਪਟਨ ਵਿઑਚ ਵੱਖੋ ਵੱਖਰੇ ਫਰੰਟਾਂ ‘ઑਤੇ ਕੰਮ ਕਰਦੀਆਂ ਕੋਈ 30 ਦੇ ਕਰੀਬ ਜੱਥੇਬੰਦੀਆਂ ਦੇ ਸਰਗਰਮ ਮੈਂਬਰਾਂ ਵਲੋਂ ਹੈਲਥ ਕੇਅਰ ਅਤੇ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਇਕ ਵੱਡੀ ਟਾਊਨ ਹਾਲ ਮੀਟਿੰਗ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬਰੈਂਪਟਨ ਦੇ ਵਾਸੀਆਂ ਵਲੋਂ ਪੂਰੇ ਟੈਕਸ ਦਿੱਤੇ ਜਾਣ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਬਣਦੀਆਂ ਸੇਵਾਵਾਂ ਹੋਰ ਬਹੁਤੇ ਸ਼ਹਿਰਾਂ ਨਾਲੋਂ ਘੱਟ ਦਿੱਤੀਆਂ ਜਾ ਰਹੀਆਂ ਹਨ। ਅਸੀਂ ਸਭ ਪੱਧਰ ਦੇ ਚੁਣੇ ਹੋਏ ਨੁੰਮਾਇਦਿਆਂ ਕੋਲ ਇਹਨਾਂ ਮਸਲਿਆਂ ਨੂੰ ਉਭਾਰ ਰਹੇ ਹਾਂ। ਬਰੈਂਪਟਨ ਦੇ ਮੇਅਰ ਤੇ ਕੌਂਸਲ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਦੋਹਾਂ ਹੀ ਐਮ ਪੀ ਪੀ ਨਾਲ ਵੀ ਮੀਟਿੰਗਾਂ ਤੇ ਹੋਰ ਵਸੀਲਿਆਂ ਰਾਹੀ ਗੱਲ-ਬਾਤ ਕੀਤੀ ਜਾ ਚੁੱਕੀ ਹੈ। ਐਮ ਪੀ ਪੀ ਨੂੰ ਟਾਊਨ ਹਾਲ ਮੀਟਿੰਗ ਬਾਰੇ ਮਹੀਨਾਂ ਪਹਿਲਾਂ ਤੋਂ ਈ-ਮੇਲ ਕੀਤੀਆਂ ਜਾ ਚੁੱਕੀਆਂ ਹਨ ਪਰ ਉਹਨਾਂ ਵਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਕੁਝ ਹੋਰ ਚੁਣੇ ਹੋਏ ਨੁੰਮਾਇਦਿਆਂ ਵਲੋਂ ਇਸ ਮੀਟਿੰਗ ઑ’ਚ ਆਉਣ ਲਈ ਹਾਂ ਕੀਤੀ ਜਾ ਚੁੱਕੀ ਹੈ। ਅਸੀਂ ਸਾਰੇ ਬਰੈਂਪਟਨ ਵਾਸੀਆਂ ਨੂੰ ਪੁਰ-ਜ਼ੋਰ ਅਪੀਲ ਕਰਦੇ ਹਾਂ ਕਿ ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਗਿਣਤੀ਼ ‘ਚ ਪਹੁੰਚੋ। ਇਸ ਸ਼ਹਿਰ ઑਚ ਕਰਾਈਮ ਵੀ ਵੱਧ ਰਿਹੈ, ਚੋਰੀਆਂ ਤੇ ਦਿਨ ਦਿਹਾੜੇ ਡਾਕਿਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਨਵੀਂ ਸਰਕਾਰ ਵਲੋਂ ਸਾਲ ਦੇ ਕਰੀਬ ਹੋ ਜਾਣ ਤੇ ਵੀ ਵਹੀਕਲ ਇੰਸੋਰੈਂਸ ਦੇ ਰੇਟਾਂ ਬਾਰੇ ਕੁਝ ਨਹੀਂ ਕੀਤਾ ਜਾ ਸਕਿਆ। ਚੁਣੇ ਹੋਏ ਲੀਡਰ ਲੋਕਾਂ ਨੂੰ ਜਵਾਬ ਦੇਣ ਤੋਂ ਭੱਜ ਰਹੇ ਹਨ। ਬਰੈਂਪਟਨ ਦੇ ਹਸਪਤਾਲ ઑਚ ਮਰੀਜਾਂ ਨੂੰ ਲੰਮੀ ਇੰਤਜਾਰ ਕਰਨੀ ਪੈਂਦੀ ਹੈ ਤੇ ਹਜ਼ਾਰਾਂ ਹੀ ਸੀਰੀਅਸ ਮਰੀਜਾਂ ਦਾ ਇਲਾਜ ਹਾਲਵੇ ઑ’ਚ ਹੀ ਕੀਤਾ ਜਾਂਦਾ ਹੈ। ਫੋਰਡ ਸਰਕਾਰ ਵਲੋਂ ਹਰ ਫਰੰਟ ‘ਤੇ ਕੱਟ ਲਾਏ ਜਾ ਰਹੇ ਹਨ। ਆਉ ਇਕੱਠੇ ਹੋ ਕੇ ਇਹਨਾਂ ਮਸਲਿਆਂ ਦਾ ਹੱਲ ਲੱਭਣ ਲਈ ਇਸ ਮੀਟਿੰਗ ઑ’ਚ ਪਹੁੰਚੀਏ। ਇਸ ਮੀਟਿੰਗ ‘ઑਚ ਤੁਸੀਂ ਆਪਣੀਆਂ ਮੁਸ਼ਕਲਾਂ ਵੀ ਸਾਂਝੀਆਂ ਕਰ ਸਕਦੇ ਹੋ। ਕੋਲੀਸ਼ਨ ਸਾਰੇ ਹੀ ਮੀਡੀਏ ਨੂੰ ਇਸ ਮੀਟਿੰਗ ‘ઑਚ ਪਹੁੰਚਣ ਲਈ ਪੁਰ-ਜ਼ੋਰ ਅਪੀਲ ਕਰਦੀ ਹੈ ਤੇ ਸਾਰੇ ਮੀਡੀਏ ਵਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵੀ ਭਰਪੂਰ ਸਵਾਗਤ ਕਰਦੀ ਹੈ। ਸਥਾਨ: ਬਰੈਂਪਟਨ ਸੌਕਰ ਸੈਂਟਰ ਦਿਨ ਐਤਵਾਰ 26 ਮਈ ਤੇ ਬਾਅਦ ਦੁਪਿਹਰ 2 ਵਜੇ ਤੋਂ 5 ਵਜੇ ਤੱਕ। ਹੋਰ ਜਾਣਕਾਰੀ ਲਈ ਇਹਨਾਂ ਨੰਬਰਾਂ ‘ਤੇ ਫੋਨ ਵੀ ਕੀਤਾ ਜਾ ਸਕਦਾ ਹੈ। 416-728-5686 ਜਾਂ 416-817-7142, 416-881-7202, 647-700-8259, 416-930-5676
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …