17.9 C
Toronto
Saturday, September 13, 2025
spot_img
Homeਭਾਰਤ5500 ਕਰੋੜ ਦੀ ਕੰਪਨੀ ਦੇ ਮਾਲਕ ਸਵਜੀਭਾਈ, ਗਰੀਬਾਂ ਦੀ ਮਦਦ ਲਈ ਤਿੰਨ...

5500 ਕਰੋੜ ਦੀ ਕੰਪਨੀ ਦੇ ਮਾਲਕ ਸਵਜੀਭਾਈ, ਗਰੀਬਾਂ ਦੀ ਮਦਦ ਲਈ ਤਿੰਨ ਪਹਾੜ ਚੜ੍ਹ ਕੇ ਪਹੁੰਚੇ ਮਹਾਂਰਾਸ਼ਟਰ ਦੇ ਪਿੰਡ

ਗੁਜਰਾਤ ਅਤੇ ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਮਹਾਂਰਾਸ਼ਟਰ ਦੇ ਤੀਨਸਮਾਲ ਪਿੰਡ ਦੇ ਲੋਕਾਂ ਦੀ ਮਦਦ ਦੇ ਲਈ ਸੂਰਤ ਦੇ ਹੀਰਾ ਕਾਰੋਬਾਰੀ ਸਵਜੀਭਾਈ ਢੋਲਕੀਆ ਅੱਗੇ ਆਏ। 5500 ਕਰੋੜ ਰੁਪਏ ਟਰਨਓਵਰ ਵਾਲੀ ਹੀਰਾ ਕੰਪਨੀ ਦੇ ਮਾਲਿਕ ਸਵਜੀਭਾਈ ਪਿਛਲੇ ਦਿਨੀਂ ਪੈਦਲ ਚਲੇ ਅਤੇ ਤਿੰਨ ਪਹਾੜ ਚੜ੍ਹ ਕੇ ਤੀਨਸਮਾਲ ਪਹੁੰਚੇ। ਉਥੇ ਰਾਤ ਨੂੰ ਰੁਕ ਕੇ ਪ੍ਰੇਸ਼ਾਨੀਆਂ ਨੂੰ ਸਮਝਿਆ ਅਤੇ ਪਿੰਡ ਵਾਲਿਆਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਸਵਜੀਭਾਈ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਵਾਟਰ ਫਿਲਟਰ ਦਿੱਤੇ, 30 ਨੌਜਵਾਨਾਂ ਨੂੰ ਨੌਕਰੀ, ਉਨ੍ਹਾਂ ਦੇ ਮਕਾਨ, ਭੋਜਨ, ਵਿਆਹ ਅਤੇ ਪਿੰਡ ‘ਚ ਬਿਜਲੀ, ਪਾਣੀ, ਸੜਕ ਸਮੇਤ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ।
ਰੋਜ਼ਗਾਰ ਤੋਂ ਲੈ ਕੇ ਪਾਣੀ, ਬਿਜਲੀ, ਸੜਕ ਤੱਕ ਦੇ ਪ੍ਰਬੰਧ ਦਾ ਵਾਅਦਾ
ਲੋਕਾਂ ਦੇ ਲਈ : ਸਿਹਤ ਕਿਟ ਦੇ ਨਾਲ 10 ਜੋੜੀ ਬਲਦ ਅਤੇ ਹੋਰ ਦੁਧਾਰੂ ਪਸ਼ੂ ਦੇਣਗੇ। ਛੋਟੇ ਕਾਰੋਬਾਰ ਬਾਰੇ ਅਤੇ ਉਨ੍ਹਾਂ ਨੂੰ ਜੀਵਨ ਜਿਊਣ ਦੀ ਟ੍ਰੇਨਿੰਗ ਦੇਣਗੇ।
ਔਰਤਾਂ ਦੇ ਲਈ : ਘਰੇਲੂ ਕੰਮ ਕਰਨ ਦੇ ਲਈ ਔਰਤਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਉਹ ਜੋ ਵੀ ਵੀ ਸਮਾਨ ਬਣਾਉਣਗੀਆਂ ਉਨ੍ਹਾਂ ਦੀ ਮਾਰਕੀਟਿੰਗ ਸੂਰਤ ਦੇ ਲੋਕ ਕਰਨਗੇ।
ਬੱਚਿਆਂ ਦੇ ਲਈ : ਸਕੂਲ ‘ਚ ਸਾਫ਼ ਪਾਣੀ, ਕਿਤਾਬਾਂ, ਸਕੂਲ ਬੈਗ, ਸਟੇਸ਼ਨਰੀ, ਫੀਸ ਸਮੇਤ ਸਾਰੀਆਂ ਸਹੂਲਤਾਂ। ਪਿੰਡ ਦੇ ਚਾਰੇ ਹਿੱਸਿਆਂ ‘ਚ ਸੋਲਰ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ।
ਪਿੰਡ ‘ਚ ਨਾ ਪਾਣੀ, ਨਾ ਬਿਜਲੀ, ਨਾ ਸੜਕ
601 ਦੀ ਆਬਾਦੀ ਵਾਲੇ ਤੀਨਸਮਾਲ ‘ਚ ਨਾ ਬਿਜਲੀ, ਨਾ ਸੜਕ, ਪੀਣ ਦੇ ਪਾਣੀ ਦੇ ਲਈ 300 ਮੀਟਰ ਡੂੰਘੀ ਖਾਈ ‘ਚ ਉਤਰਨਾ ਪੈਂਦਾ ਹੈ। ਕੋਈ ਬਿਮਾਰ ਹੋਵੇ ਤਾਂ ਉਸ ਨੂੰ ਬਾਂਸ ਦੀ ਝੋਲੀ ‘ਚ ਲਿਟਾ ਕੇ 17 ਕਿਲੋਮੀਟਰ ਦੂਰ ਲਿਜਾਣਾ ਪੈਂਦਾ ਹੈ। ਇਸ ਸਭ ਕੁਝ ਦੇ ਚਲਦੇ ਨੌਜਵਾਨ ਲੜਕੇ-ਲੜਕੀਆਂ ਦੇ ਵਿਆਹ ਵੀ ਨਹੀਂ ਹੁੰਦੇ। ਦੋ ਦਹਾਕਿਆਂ ਤੋਂ ਲੋਕ ਮੁੜ ਵਸੇਬੇ ਦਾ ਇੰਤਜ਼ਾਰ ਕਰ ਰਹੇ ਹਨ।

RELATED ARTICLES
POPULAR POSTS