Breaking News
Home / ਕੈਨੇਡਾ / ਸ਼ਹੀਦ ਕਰਮ ਸਿੰਘ ਬਬਰ ਅਕਾਲੀ ਅਤੇ ਗੁਰੂ ਨਾਨਕ ਜਹਾਜ਼ ਬਾਰੇ ਦਸਮੇਸ਼ ਪੰਜਾਬੀ ਸਕੂਲ ਐਬਸਫੋਰਡ ‘ਚ ਲੈਕਚਰ

ਸ਼ਹੀਦ ਕਰਮ ਸਿੰਘ ਬਬਰ ਅਕਾਲੀ ਅਤੇ ਗੁਰੂ ਨਾਨਕ ਜਹਾਜ਼ ਬਾਰੇ ਦਸਮੇਸ਼ ਪੰਜਾਬੀ ਸਕੂਲ ਐਬਸਫੋਰਡ ‘ਚ ਲੈਕਚਰ

ਬੁਲਾਰੇ ਡਾ. ਗੁਰਵਿੰਦਰ ਸਿੰਘ ਦਾ ਪ੍ਰਿੰਸੀਪਲ ਜਸਪਾਲ ਸਿੰਘ ਧਾਲੀਵਾਲ ਵੱਲੋਂ ਸਨਮਾਨ
ਐਬਸਫੋਰਡ : ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੇ ਜੀਵਨ ਬਾਰੇ ਵਿਸ਼ੇਸ਼ ਲੈਕਚਰ ਦਸ਼ਮੇਸ਼ ਪੰਜਾਬੀ ਸਕੂਲ ਐਬਸਫੋਰਡ ਵਿਖੇ ਵਿਦਵਾਨ ਲੇਖਕ ਅਤੇ ਬੁਲਾਰੇ ਡਾ. ਗੁਰਵਿੰਦਰ ਸਿੰਘ ਵੱਲੋਂ ਦਿੱਤਾ ਗਿਆ। ਇਸ ਮੌਕੇ ‘ਤੇ ਉਹਨਾਂ ਨੇ ਗੁਰੂ ਨਾਨਕ ਜਹਾਜ਼ ਦੇ ਸਫਰ ਅਤੇ ਉਸ ਦੇ ਅਸਲ ਇਤਿਹਾਸ ਦੇ ਪੱਖਾਂ ਨੂੰ ਸਾਂਝਾ ਕੀਤਾ ਅਤੇ ਇਸ ਸਬੰਧੀ ਬਾਬਾ ਗੁਰਦਿੱਤ ਸਿੰਘ ਦੀ ਲਿਖਤ ਕਿਤਾਬ ‘ਗੁਰੂ ਨਾਨਕ ਜਹਾਜ਼’ ਸਕੂਲ ਦੇ ਪ੍ਰਿੰਸੀਪਲ ਸ. ਜਸਪਾਲ ਸਿੰਘ ਅਤੇ ਵਿਦਿਆਰਥੀ ਨੂੰ ਭੇਟ ਕੀਤੀ। ਦਸ਼ਮੇਸ਼ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੇ ਲੈਕਚਰ ਬਹੁਤ ਗੌਰ ਨਾਲ ਸੁਣਿਆ ਅਤੇ ਪੁੱਛੇ ਗਏ ਇਤਿਹਾਸ ਸਵਾਲਾਂ ਦੇ ਦਿਲਚਸਪੀ ਨਾਲ ਜਵਾਬ ਦਿੱਤੇ।
ਇਸ ਮੌਕੇ ‘ਤੇ ਦਸ਼ਮੇਸ਼ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਵੱਲੋਂ ਬੁਲਾਰੇ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਐਬਸਫੋਰਡ ਦੇ ਵਾਸੀ ਸਨ। ਉਹਨਾਂ ਨੇ ਆਪਣੀ ਜ਼ਮੀਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਨੂੰ ਭੇਟ ਕਰਕੇ, ਪੰਜਾਬ ਜਾ ਕੇ ਸ਼ਹੀਦੀ ਦਿੱਤੀ ਸੀ।

 

Check Also

ਕੈਨੇਡਾ ਸਰਕਾਰ ਦੇ ‘ਨੈਸ਼ਨਲ ਐਕਸ਼ਨ ਪਲੈਨ’ ਸਦਕਾ ਕਾਰਾਂ ਦੀ ਚੋਰੀ ‘ਚ ਕਮੀ ਹੋਈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕਾਰਾਂ ਦੀ ਚੋਰੀ ਨੂੰ ਨੱਥ ਪਾਉਣ ਹਿਤ ਕੈਨੇਡਾ ਸਰਕਾਰ ਵੱਲੋਂ ਨੈਸ਼ਨਲ ਐੱਕਸ਼ਨ …