ਹੂਸਟਨ/ਬਿਊਰੋ ਨਿਊਜ਼
ਅਮਰੀਕਾ ਵਿੱਚ ਭਾਰਤੀ ਡਾਕਟਰ ਨੂੰ ਸਿਹਤ ਮਹਿਕਮੇ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਹੈ। 60 ਸਾਲ ਦੇ ਪਰਮਜੀਤ ਸਿੰਘ ਅਜਰਾਵਤ ਨੇ ਅਮਰੀਕਾ ਦੇ ਸਿਹਤ ਮਹਿਕਮੇ ਨਾਲ ਤਿੰਨ ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ। ਪਰਮਜੀਤ ਸਿੰਘ ਅਜਰਾਵਤ ਨੇ ਉਨ੍ਹਾਂ ਬਿੱਲਾਂ ਦੇ ਆਧਾਰ ਉੱਤੇ ਵੀ ਫ਼ੰਡ ਲਏ ਜੋ ਉਸ ਨੇ ਮਰੀਜ਼ਾਂ ਨੂੰ ਜਾਰੀ ਨਹੀਂ ਕੀਤੇ ਸਨ।
ਅਦਾਲਤ ਨੇ ਭਾਰਤੀ ਡਾਕਟਰ ਨੂੰ ਠੱਗੀ ਦੇ ਪੈਸੇ ਵਾਪਸ ਕਰਨ ਲਈ ਵੀ ਆਖਿਆ ਹੈ। ਅਦਾਲਤ ਅਨੁਸਾਰ ਪਰਮਜੀਤ ਸਿੰਘ ਅਜਰਾਵਤ ਤੇ ਉਸ ਦੀ ਪਤਨੀ ਸੁਖਵੀਨ ਕੌਰ ਅਜਰਾਵਤ ਗਰੀਨਵੈਲਟ ਵਿੱਚ ਵਾਸ਼ਿੰਗਟਨ ਪੇਨ ਮੈਨੇਜਮੈਂਟ ਸੈਂਟਰ ਨਾਮ ਦਾ ਕਲੀਨਿਕ ਚਲਾਉਂਦੇ ਸੀ। ਸਤੰਬਰ 2015 ਵਿੱਚ ਅਦਾਲਤ ਨੇ ਪਰਮਜੀਤ ਤੇ ਉਸ ਦੀ ਪਤਨੀ ਨੂੰ ਦੋਸ਼ੀ ਐਲਾਨ ਦਿੱਤਾ ਸੀ। ਪਰਮਜੀਤ ਸਿੰਘ ਅਜਰਾਵਤ ਦੀ ਪਤਨੀ ਸੁਖਵੀਨ ਕੌਰ ਦੀ ਮੌਤ 1 ਫਰਵਰੀ ਨੂੰ ਹੋ ਗਈ ਸੀ। ਪੁਲਿਸ ਵੱਲੋਂ ਜੋ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਗਏ ਉਸ ਅਨੁਸਾਰ ਦੋਵਾਂ ਨੇ ਜਨਵਰੀ 2011 ਤੋਂ ਲੈ ਕੇ 2014 ਦੌਰਾਨ ਮੈਡੀਕਲ ਕਲੇਮ ਦੇ ਨਾਮ ਉੱਤੇ ਠੱਗੀ ਮਾਰੀ।
Check Also
ਪੰਜਾਬ ’ਚ ਜ਼ਿਮਨੀ ਚੋਣ ਜਿੱਤਣ ਵਾਲੇ ‘ਆਪ’ ਦੇ 3 ਵਿਧਾਇਕਾਂ ਨੇ ਸਹੁੰ ਚੁੱਕੀ
ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਹਲਫ ਲੈਣ ਨਹੀਂ ਪਹੁੰਚੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ …