ਇਸ ਸਾਲ ਸੁਰੱਖਿਆ ਬਲਾਂ ਨੇ 200 ਅੱਤਵਾਦੀਆਂ ਦਾ ਕੀਤਾ ਸਫਾਇਆ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਬਡਗਾਮ ਦੇ ਪਾਖਰਪੋਰਾ ਅਤੇ ਸੋਪੋਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ 5 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਸ ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ। ਚੇਤੇ ਰਹੇ ਕਿ ਇਸ ਸਾਲ ਸੁਰੱਖਿਆ ਬਲਾਂ ਨੇ ਘਾਟੀ ਵਿਚ 200 ਅੱਤਵਾਦੀਆਂ ਦਾ ਸਫਾਇਆ ਕੀਤਾ ਹੈ।
ਆਈਜੀ ਮੁਨੀਰ ਖਾਨ ਨੇ ਦੱਸਿਆ ਕਿ ਬਡਗਾਮ ਵਿਚ ਤਿੰਨ ਅਤੇ ਸੋਪੋਰ ਵਿਚ 2 ਅੱਤਵਾਦੀ ਮਾਰੇ ਗਏ ਹਨ। ਪਿਛਲੇ ਦਿਨਾਂ ਤੋਂ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਖਬਰ ਮਿਲਣ ਤੱਕ ਵੀ ਮੁਕਾਬਲਾ ਜਾਰੀ ਸੀ ਅਤੇ ਸੁਰੱਖਿਆ ਬਲਾਂ ਨੇ ਚਾਰ ਹੋਰ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ।
Check Also
ਅਫ਼ਗਾਨਿਸਤਾਨ ’ਚ ਆਇਆ 5.8 ਦੀ ਤੀਬਰਤਾ ਵਾਲਾ ਭੁਚਾਲ
ਜੰਮੂ-ਕਸ਼ਮੀਰ ਅਤੇ ਦਿੱਲੀ ਐਨਸੀਆਰ ਵੀ ਝਟਕੇ ਕੀਤੇ ਗਏ ਮਹਿਸੂਸ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ …