Breaking News
Home / ਭਾਰਤ / ਦਿੱਲੀ ‘ਚ ਅਗਵਾ ਕਰਕੇ 7 ਸਾਲ ਦੇ ਬੱਚੇ ਦਾ ਕਤਲ

ਦਿੱਲੀ ‘ਚ ਅਗਵਾ ਕਰਕੇ 7 ਸਾਲ ਦੇ ਬੱਚੇ ਦਾ ਕਤਲ

ਆਰੋਪੀ ਕਿਰਾਏਦਾਰ ਨੇ 38 ਦਿਨ ਸੂਟਕੇਸ ‘ਚ ਲੁਕੋ ਕੇ ਰੱਖੀ ਲਾਸ਼
ਨਵੀਂ ਦਿੱਲੀ ਦੇ ਸਵਰੂਪ ਨਗਰ ਵਿਚ 7 ਸਾਲ ਦੇ ਬੱਚੇ ਆਸ਼ੀਸ਼ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਮਾਸੂਮ ਬੱਚੇ ਦੀ ਲਾਸ਼ ਗੁਆਂਢੀ ਕਿਰਾਏਦਾਰ ਦੇ ਕਮਰੇ ਵਿਚੋਂ ਮਿਲੀ ਹੈ। ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਆਰੋਪੀ ਨੇ ਬੱਚੇ ਦੀ ਲਾਸ਼ ਨੂੰ 38 ਦਿਨ ਤੱਕ ਸੂਟਕੇਸ ਵਿਚ ਲੁਕੋ ਕੇ ਰੱਖਿਆ। ਦਿੱਲੀ ਪੁਲਿਸ ਦੀ ਲੰਬੀ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਆਰੋਪੀ ਨੇ ਜੁਰਮ ਕਬੂਲ ਕਰ ਲਿਆ ਹੈ। ਆਰੋਪੀ ਨੇ ਬੱਚੇ ਦੇ ਪਰਿਵਾਰ ਕੋਲੋਂ 15 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਇਹ ਬੱਚਾ ਪਿਛਲੇ ਮਹੀਨੇ 7 ਜਨਵਰੀ ਤੋਂ ਗਾਇਬ ਸੀ।

Check Also

ਪੰਜਾਬ, ਯੂਪੀ ਅਤੇ ਕੇਰਲ ’ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ

ਹੁਣ 13 ਦੀ ਥਾਂ 20 ਨਵੰਬਰ ਨੂੰ ਪੈਣਗੀਆਂ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਉਤਰ ਪ੍ਰਦੇਸ਼ ਅਤੇ …