23.6 C
Toronto
Tuesday, August 18, 2026
spot_img
Homeਭਾਰਤਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਐਫ਼ਆਈਆਰਜ਼ ਦੇ ਵੇਰਵੇ ਮੰਗੇ

ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਐਫ਼ਆਈਆਰਜ਼ ਦੇ ਵੇਰਵੇ ਮੰਗੇ

ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਐਫ਼ਆਈਆਰਜ਼ ਦੇ ਵੇਰਵੇ ਮੰਗੇਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਦਿੱਲੀ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਕਤਲੇਆਮ ਸਬੰਧੀ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਦਾਇਰ ਵੱਖ-ਵੱਖ ਕਤਲ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦੇਣ ਲਈ ਆਖਿਆ ਹੈ। ਇਹ ਹੁਕਮ ਜਸਟਿਸ ਐਸ.ਪੀ. ਗਰਗ ਦੀ ਅਦਾਲਤ ਨੇ ਜਾਰੀ ਕੀਤੇ ਹਨ। ਬੈਂਚ ਨੇ ਆਪਣੇ ਹੁਕਮਾਂ ਵਿੱਚ ਆਖਿਆ, ”ਤੁਸੀਂ (ਸਿੱਟ) ਨੇ ਲਾਜ਼ਮੀ ਮੁਦਾਇਲਾ (ਸੱਜਣ ਕੁਮਾਰ) ਦੀ ਸ਼ਮੂਲੀਅਤ ਵਾਲੇ ਕੇਸਾਂ ਦੀ ਜਾਂਚ ਕੀਤੀ ਹੋਵੇਗੀ। ਇਸ ਕਾਰਨ, ਤੁਹਾਨੂੰ ਲਾਜ਼ਮੀ ਉਸ ਤੇ ਹੋਰਨਾਂ ਖ਼ਿਲਾਫ਼ ਇਸ ਸਬੰਧੀ ਦਰਜ ਐਫ਼ਆਈਆਰਜ਼ ਦੇ ਸਮੇਂ ਦਾ ਪਤਾ ਹੋਵੇਗਾ।” ਕੇਸ ਦਰਜ ਹੋਣ ਦੇ ਸਮੇਂ ਦੀ ਮੰਗ ਇਸ ਕਾਰਨ ਕੀਤੀ ਗਈ ਹੈ ਕਿਉਂਕਿ ਸੱਜਣ ਕੁਮਾਰ ਸਿੱਖ ਵਿਰੋਧੀ ਕਤਲੇਆਮ ਦੇ ਅਨੇਕਾਂ ਕੇਸਾਂ ਵਿੱਚ ਮੁਲਜ਼ਮ ਹੈ ਅਤੇ ਅਦਾਲਤ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕੋਈ ਇਕ ਬੰਦਾ ਇੰਨੇ ਕੇਸਾਂ ਵਿੱਚ ਕਿਵੇਂ ਸ਼ਾਮਲ ਹੋ ਸਕਦਾ ਹੈ। ਅਦਾਲਤ ਨੇ ਸਿੱਟ ਨੂੰ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਦੀ ਕਾਪੀ ਵੀ ਦੇਣ ਲਈ ਆਖਿਆ ਹੈ, ਜਿਸ ਰਾਹੀਂ ਮੁਲਜ਼ਮ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਅਦਾਲਤ ਨੇ ਸੱਜਣ ਕੁਮਾਰ ਤੇ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਇਸ ਸਬੰਧੀ ਦਾਖ਼ਲ ਚਾਰਜਸ਼ੀਟ ਵੀ ਪੇਸ਼ ਕਰਨ ਲਈ ਆਖਿਆ ਹੈ।

RELATED ARTICLES
POPULAR POSTS