-1.1 C
Toronto
Sunday, November 9, 2025
spot_img
HomeਕੈਨੇਡਾFrontਨਵੀਂ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ

ਨਵੀਂ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ

ਬਿਹਾਰ ਦਾ ਬੇਗੂਸਰਾਏ ਸਭ ਤੋਂ ਪ੍ਰਦੂਸ਼ਿਤ ਮਹਾਨਗਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਦਾ ਬੇਗੂਸਰਾਏ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਨਗਰ ਇਲਾਕਾ ਬਣ ਗਿਆ ਹੈ, ਜਦੋਂਕਿ ਨਵੀਂ ਦਿੱਲੀ ਨੂੰ ਹਵਾ ਦੀ ਸਭ ਤੋਂ ਖ਼ਰਾਬ ਗੁਣਵੱਤਾ ਵਾਲੇ ਰਾਜਧਾਨੀ ਸ਼ਹਿਰ ਵਜੋਂ ਦਰਜ ਕੀਤਾ ਗਿਆ ਹੈ। ਸਵਿਸ ਸੰਗਠਨ ਆਈ. ਕਿਊ. ਏਅਰ ਵੱਲੋਂ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਅਨੁਸਾਰ ਭਾਰਤ ਸਭ ਤੋਂ ਖਰਾਬ ਹਵਾ ਵਾਲੇ ਦੇਸ਼ਾਂ ਵਿਚੋਂ ਤੀਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਬੰਗਲਾਦੇਸ਼ ਤੇ ਦੂਜੇ ਨੰਬਰ ’ਤੇ ਪਾਕਿਸਤਾਨ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ ਕਰੀਬ 70 ਲੱਖ ਤੋਂ ਵੱਧ ਵਿਅਕਤੀ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਹੀ ਦਮ ਤੋੜ  ਜਾਂਦੇ ਹਨ। ਹਵਾ ਪ੍ਰਦੂਸ਼ਣ ਦਮਾ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਸਮੇਤ ਕਈ ਹੋਰ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ 2022 ਵਿਚ ਪ੍ਰਦੂਸ਼ਿਤ ਹਵਾ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ 8ਵੇਂ ਸਥਾਨ ’ਤੇ ਰਿਹਾ ਸੀ।
RELATED ARTICLES
POPULAR POSTS