Breaking News
Home / ਭਾਰਤ / ਅਰਵਿੰਦ ਕੇਜਰੀਵਾਲ ਨੇ ਸਤਿੰਦਰ ਜੈਨ ਨੂੰ ਦੱਸਿਆ ਈਮਾਨਦਾਰ

ਅਰਵਿੰਦ ਕੇਜਰੀਵਾਲ ਨੇ ਸਤਿੰਦਰ ਜੈਨ ਨੂੰ ਦੱਸਿਆ ਈਮਾਨਦਾਰ

ਕਿਹਾ : ਜੇਕਰ ਜੈਨ ਅਤੇ ਸਿਸੋਦੀਆਂ ਭਿ੍ਰਸ਼ਟ ਹਨ ਤਾਂ ਫਿਰ ਈਮਾਨਦਾਰ ਕੌਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਗਿ੍ਰਫ਼ਤਾਰ ਤੋਂ ਬਾਅਦ ਕੇਂਦਰ ਸਰਕਾਰ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨਾਲ ਹੀ ਆਰੋਪ ਲਗਾਇਆ ਕਿ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ’ਚ ਫਸਾ ਕੇ ਗਿ੍ਰਫਤਾਰ ਕਰਨਾ ਚਾਹੁੰਦੀ ਹੈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਭਿ੍ਰਸ਼ਟ ਹਨ ਤਾਂ ਫਿਰ ਈਮਾਨਦਾਰ ਕੌਣ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰੂ ਬੇਨਤੀ ਕੀਤੀ ਕਿ ਇਕ-ਇਕ ‘ਆਪ’ ਆਗੂ ’ਤੇ ਝੂੂੂਠਾ ਕੇਸ ਪਾਉਣ ਦੀ ਬਜਾਏ ਇਕੋ ਵਾਰੀ ਸਾਰਿਆਂ ’ਤੇ ਝੂਠਾ ਪਾਓ ਅਤੇ ਸਾਰਿਆਂ ਨੂੰ ਗਿ੍ਰਫ਼ਤਾਰ ਕਰਵਾ ਦਿਓ। ਇਕ-ਇਕ ਕੇਸ ਨੂੰ ਕਈ ਕਈ ਸਾਲਾਂ ਤੱਕ ਚਲਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ, ਜੋ ਕਰਨਾ ਹੈ ਇਕ ਵਾਰੀ ਕਰੋ ਤਾਂ ਜੋ ਅਸੀਂ ਬਾਅਦ ਵਿਚ ਕੰਮ ਕਰ ਸਕੀਏ। ਸਾਨੂੰ ਗਿ੍ਰਫ਼ਤਾਰ ਹੋਣ ਤੋਂ ਡਰ ਨਹੀਂ ਲਗਦਾ ਪ੍ਰੰਤੂ ਸਾਨੂੰ ਸਾਰਿਆਂ ਨੂੰ ਇਕੱਠਿਆਂ ਗਿ੍ਰਫ਼ਤਾਰ ਕਰੋ। 5 ਸਾਲ ਪਹਿਲਾਂ ਵੀ ਇਕ ਰੇਡ ਹੋਈ ਸੀ, ਜਿਸ ਦੌਰਾਨ 20 ‘ਆਪ’ ਵਿਧਾਇਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।

 

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …