ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ (ਸਿੱਧੇ ਪ੍ਰਸਾਰਨ) ਲਈ ਉਸ ਦਾ ਆਪਣਾ ‘ਪਲੇਟਫਾਰਮ’ ਹੋਵੇਗਾ ਅਤੇ ਇਸ ਉਦੇਸ਼ ਲਈ ਯੂਟਿਊਬ ਦੀ ਵਰਤੋਂ ਅਸਥਾਈ ਹੈ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਉਦੋਂ ਕਹੀ ਜਦੋਂ ਸਾਬਕਾ ਭਾਜਪਾ ਆਗੂ ਕੇ.ਐੱਨ. ਗੋਵਿੰਦਾਚਾਰੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੁਪਰੀਮ ਕੋਰਟ ਦੀ ਕਾਰਵਾਈ ਦਾ ‘ਕਾਪੀਰਾਈਟ’ ਯੂਟਿਊਬ ਵਰਗੇ ਨਿੱਜੀ ਪਲੇਟਫਾਰਮ ਨੂੰ ਨਹੀਂ ਸੌਂਪਿਆ ਜਾ ਸਕਦਾ। ਐਡਵੋਕੇਟ ਵਿਰਾਗ ਗੁਪਤਾ ਨੇ ਬੈਂਚ ਨੂੰ ਕਿਹਾ, ”ਯੂਟਿਊਬ ਨੇ ਸਪੱਸ਼ਟ ਤੌਰ ‘ਤੇ ਵੈੱਬਕਾਸਟ ਲਈ ਕਾਪੀਰਾਈਟ ਦੀ ਮੰਗ ਕੀਤੀ ਹੈ।” ਬੈਂਚ ਵਿੱਚ ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਵੀ ਸ਼ਾਮਲ ਹਨ। ਸੀਜੇਆਈ ਨੇ ਕਿਹਾ ਕਿ ਇਹ ਸ਼ੁਰੂਆਤੀ ਪੜਾਅ ਹੈ। ਸਾਡੇ ਕੋਲ ਯਕੀਨੀ ਤੌਰ ‘ਤੇ ਸਾਡਾ ਆਪਣਾ ਪਲੈਟਫਾਰਮ ਹੋਵੇਗਾ। ਅਸੀਂ ਇਸ (ਕਾਪੀਰਾਈਟ ਮੁੱਦੇ) ਦਾ ਧਿਆਨ ਰੱਖਾਂਗੇ।” ਬੈਂਚ ਨੇ ਗੋਵਿੰਦਾਚਾਰੀਆ ਦੀ ਅੰਤਰਿਮ ਪਟੀਸ਼ਨ ‘ਤੇ ਸੁਣਵਾਈ ਲਈ ਅਗਲੀ ਤਰੀਕ 17 ਅਕਤੂਬਰ ਤੈਅ ਕੀਤੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …