Breaking News
Home / ਕੈਨੇਡਾ / Front / ਪੰਜਾਬ ਸਿਰ ਲਗਾਤਾਰ ਵਧ ਰਿਹਾ ਹੈ ਕਰਜ਼ੇ ਦਾ ਬੋਝ

ਪੰਜਾਬ ਸਿਰ ਲਗਾਤਾਰ ਵਧ ਰਿਹਾ ਹੈ ਕਰਜ਼ੇ ਦਾ ਬੋਝ

ਪੰਜਾਬ ਸਿਰ ਲਗਾਤਾਰ ਵਧ ਰਿਹਾ ਹੈ ਕਰਜ਼ੇ ਦਾ ਬੋਝ

ਬੈਂਕ ਆਫ਼ ਬੜੌਦਾ ਦੀ ਰਿਪੋਰਟ ਨੇ ਕੀਤਾ ਵੱਡਾ ਖੁਲਾਸਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਿਰ ਪਿਛਲੇ ਕਈ ਸਾਲਾਂ ਤੋਂ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਹਾਲਤ ਇਹ ਹੈ ਕਿ ਪੰਜਾਬ ਦੀ ਕੁੱਲ ਕਮਾਈ ਦਾ 22 ਫੀਸਦੀ ਹਿੱਸਾ ਕੇਵਲ ਵਿਆਜ਼ ਦੇ ਭੁਗਤਾਨ ’ਚ ਜਾ ਰਿਹਾ ਹੈ। ਸੂਬੇ ’ਤੇ ਸਕਲ ਘਰੇਲੂ ਉਤਪਾਦ ਦਾ 47 ਫੀਸਦੀ ਕਰਜ਼ਾ ਹੈ। ਇਹ ਵੱਡਾ ਖੁਲਾਸਾ ਬੈਂਕ ਆਫ਼ ਬੜੌੜਾ ਦੀ ਰਿਪੋਰਟ ਤੋਂ ਹੋਇਆ ਹੈ। ਪੰਜਾਬ ਸਿਰ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕਰਜ਼ਾ ਹੈ ਜਦਕਿ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਜੀਡੀਪੀ ਅਨੁਪਾਤ 20 ਪ੍ਰਤੀਸ਼ਤ ਤੋਂ ਘੱਟ ਹੋਣਾ ਚਾਹੀਦਾ ਹੈ। ਪ੍ਰੰਤੂ ਇਹ ਮਾਪਦੰਡ ਕੇਵਲ ਤਿੰਨ ਰਾਜ ਉੜੀਸਾ, ਗੁਜਰਾਤ ਅਤੇ ਮਹਾਰਾਸ਼ਟਰ ਹੀ ਪੂਰਾ ਕਰਦੇ ਹਨ। ਜਦਕਿ ਹੋਰ ਰਾਜ ਕਰਜ਼ੇ ਭਾਰੀ ਬੋਝ ਹੇਠ ਦਬੇ ਹੋਏ ਹਨ ਜਿਨ੍ਹਾਂ ਵਿਚ ਪੰਜਾਬ ਸਭ ਤੋਂ ਪਹਿਲੇ ਨੰਬਰ ’ਤੇ ਆਉਂਦਾ ਹੈ, ਦੂਜੇ ਨੰਬਰ ’ਤੇ ਬਿਹਾਰ ਅਤੇ ਤੀਸਰੇ ਨੰਬਰ ’ਤੇ ਰਾਜਸਥਾਨ ਆਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਮੰਚ ਅਤੇ ਹਰ ਰੈਲੀ ਦੌਰਾਨ ਪੰਜਾਬ ਦਾ ਖਜ਼ਾਨਾ ਪੂਰੀ ਤਰ੍ਹਾਂ ਭਰਿਆ ਹੋਣ ਦਾ ਦਾਅਵਾ ਕਰਦੇ ਹਨ ਅਤੇ ਉਹ ਪਰਾਣੀਆਂ ਸਰਕਾਰਾਂ ’ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਤੰਜ ਵੀ ਕਸਦੇ ਹਨ। ਪ੍ਰੰਤੂ ਸਾਹਮਣੇ ਆਈ ਬੈਂਕ ਆਫ਼ ਬੜੌਦਾ ਦੀ ਇਸ ਰਿਪੋਰਟ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਵਿੱਤੀ ਹਾਲਤ ਹੁਣ ਇੰਨੀ ਮਜ਼ਬੂਤ ਨਹੀਂ ਕਿ ਉਹ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਕਰਜ਼ਾ ਜੀਡੀਪੀ ਅਨੁਪਾਤ ਦਾ ਸੰਤੁਲਨ ਬਣਾ ਸਕਣ। ਪੰਜਾਬ ਸਰਕਾਰ ਫਿਲਹਾਲ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਕੋਈ ਵਿਆਪਕ ਯੋਜਨਾ ਵੀ ਨਹੀਂ ਬਣਾ ਸਕੀ। ਜਦਕਿ ਸੂਬੇ ਅੰਦਰ ਦੋ ਵੱਡੇ ਇਨਵੈਸਟ ਸਮਿਟ, ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਕਰਵਾਏ ਗਏ ਅਤੇ ਇਨ੍ਹਾਂ ਰਾਹੀਂ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਗਿਆ ਹੈ।

Check Also

ਡਾ. ਦਲਜੀਤ ਸਿੰਘ ਚੀਮਾ ਨੇ ਨਾਰਾਇਣ ਸਿੰਘ ਚੌੜਾ ਦੀ ਰਿਹਾਈ ’ਤੇ ਚੁੱਕੇ ਸਵਾਲ

ਕਿਹਾ : ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧੂਰੀ ਜਾਣਕਾਰੀ ਕਾਰਨ ਚੌੜਾ ਨੂੰ ਮਿਲੀ ਰਿਹਾਈ ਚੰਡੀਗੜ੍ਹ/ਬਿਊਰੋ …