5.5 C
Toronto
Friday, May 8, 2026
spot_img
HomeਕੈਨੇਡਾFront"ਕਾਵਿਲੋਕ ਪੁਰਸਕਾਰ -2026" ਉੱਘੇ ਕਵੀ ਅਮਰਜੀਤ ਕੌਂਕੇ ਨੂੰ ਮਿਲੇਗਾ

“ਕਾਵਿਲੋਕ ਪੁਰਸਕਾਰ -2026” ਉੱਘੇ ਕਵੀ ਅਮਰਜੀਤ ਕੌਂਕੇ ਨੂੰ ਮਿਲੇਗਾ

ਚੰਡੀਗੜ੍ਹ:ਅਦਾਰਾ “ਕਾਵਿਲੋਕ” ਵੱਲੋਂ ਹਰ ਸਾਲ ਦਿੱਤਾ ਜਾਂਦਾ “ਕਾਵਿਲੋਕ ਪੁਰਸਕਾਰ” ਇਸ ਵਾਰ ਪੰਜਾਬੀ ਦੇ ਉੱਘੇ ਕਵੀ ਡਾ. ਅਮਰਜੀਤ ਕੌਂਕੇ ਨੂੰ ਉਹਨਾਂ ਦੀ ਕਾਵਿ-ਕਿਤਾਬ “ਇਸ ਧਰਤੀ ‘ਤੇ ਰਹਿੰਦਿਆਂ” ਲਈ ਦਿੱਤਾ ਜਾਵੇਗਾ।
ਇਹ ਐਲਾਨ ਕਰਦਿਆਂ “ਕਾਵਿਲੋਕ” ਦੀ ਪ੍ਰਬੰਧਕੀ ਸੰਪਾਦਕ ਪਰਮਜੀਤ ਕੌਰ ਨੇ ਦੱਸਿਆ ਕਿ ਸਾਲ 2025 ਵਿੱਚ ਛਪੀਆਂ ਕਾਵਿ-ਕਿਤਾਬਾਂ ਬਾਰੇ ਕਰਵਾਏ ਗਏ ਸਰਵੇਖਣ ਅਤੇ ਮਾਹਿਰਾਂ ਦੀ ਰਾਏ ਅਨੁਸਾਰ ਆਖਰੀ ਦੌਰ ਵਿੱਚ ਪਹੁੰਚੀਆਂ ਕਿਤਾਬਾਂ ਵਿੱਚੋਂ ਇਹ ਕਿਤਾਬ ਪੁਰਸਕਾਰ ਲਈ ਚੁਣੀ ਗਈ ਹੈ। ਇਸ ਪੁਰਸਕਾਰ ਵਿੱਚ 21000 ਰੁਪਏ ਨਕਦ,ਸਨਮਾਨ ਚਿੰਨ ਅਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ।
 ਪਰਮਜੀਤ ਕੌਰ ਨੇ ਦੱਸਿਆ ਕਿ ਪੁਰਸਕਾਰ ਬਾਰੇ ਆਖ਼ਰੀ ਫ਼ੈਸਲਾ ਕਰਨ ਵਾਲੀ ਮਾਹਿਰਾਂ ਦੀ ਕਮੇਟੀ ਵਿੱਚ ਡਾਕਟਰ ਲਖਵਿੰਦਰ ਸਿੰਘ ਜੌਹਲ (ਕਨਵੀਨਰ), ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਅਮਰਜੀਤ ਸਿੰਘ ਅਤੇ ਉੱਘੀ ਲੇਖਿਕਾ ਹਰਪ੍ਰੀਤ ਕੌਰ ਸੰਧੂ (ਪਟਿਆਲਾ) ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਜਲਦੀ ਹੀ ਇੱਕ ਸਮਾਗਮ ਕਰਕੇ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
RELATED ARTICLES
POPULAR POSTS