ਕੁੱਕ ਅਮਿਤ ਬਹਾਦਰ ਨੂੰ ਪੰਜਾਬ ਦੀ ਸਭ ਤੋਂ ਮਹਿੰਗੀ ਰੇਤੇ ਦੀ ਖੱਡ ਦਾ ਬਣਾਇਆ ਮਾਲਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਦਾ ‘ਗੋਰਖਧੰਦਾ’ ਸਾਹਮਣੇ ਆਇਆ ਹੈ। ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਨੇ ਆਪਣੇ ਤਿੰਨ ਕਰਮਚਾਰੀਆਂ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ।
ਰਾਣਾ ਗੁਰਜੀਤ ਦਾ ਕੁੱਕ ਅਮਿਤ ਬਹਾਦਰ ਪੰਜਾਬ ਦੀ ਸਭ ਤੋਂ ਮਹਿੰਗੀ ਰੇਤੇ ਤੇ ਬਜਰੀ ਦੀ ਖੱਡ ਦਾ ਮਾਲਕ ਹੈ। ਖੱਡਾਂ ਦੀ ਹੋਈ ਈ-ਨਿਲਾਮੀ ਵਿੱਚ ਉਸ ਨੇ ਨਵਾਂਸ਼ਹਿਰ ਦੇ ਸੈਦਪੁਰ ਖੁਰਦ ਦੀ ਖੱਡ 26.51 ਕਰੋੜ ਰੁਪਏ ਵਿੱਚ ਲਈ। ਰਾਣਾ ਗੁਰਜੀਤ ਸਿੰਘ ਦੀ ਮਾਲਕੀ ਵਾਲੀ ਰਾਣਾ ਸ਼ੂਗਰ ਮਿੱਲਜ਼ ਦੇ ਘੱਟੋ ਘੱਟ ਤਿੰਨ ਹੋਰ ਮੁਲਾਜ਼ਮਾਂ ਨੇ 19 ਤੇ 20 ਮਈ ਨੂੰ ਰੇਤੇ ਤੇ ਬਜਰੀ ਦੀਆਂ 89 ਖੱਡਾਂ ਦੀ ਹੋਈ ਈ-ਨਿਲਾਮੀ ਵਿੱਚ ਸਫ਼ਲਤਾ ਹਾਸਲ ਕੀਤੀ।
ਜਦ ਕਿ ਰਾਣਾ ਗੁਰਜੀਤ ਨੇ ਇਸ ਸਾਰੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਆਪਣੇ ਕਰਮਚਾਰੀਆਂ ਨੂੰ ਹੀ ਪਛਾਣਨ ਤੋਂ ਨਾਂਹ ਕਰ ਦਿੱਤੀ। ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਦੇ ਅਸਤੀਫੇ ਦੀ ਮੰਗ ਕੀਤੀ ਹੈ।
Check Also
ਦਿਲਜੀਤ ਦੁਸਾਂਝ ਨੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਮਾਨ ਬੋਲੇ : ਛੋਟੇ ਭਰਾ ਨਾਲ ਮੁਲਾਕਾਤ ਕਰਕੇ ਮਿਲਿਆ ਮਨ ਨੂੰ ਸਕੂਨ ਚੰਡੀਗੜ੍ਹ/ਬਿਊਰੋ …