Breaking News
Home / ਪੰਜਾਬ / ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ, ਕਈ ਸ਼ਿਕਾਇਤਾਂ ਸਨ: ਕੇਜਰੀਵਾਲ

ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ, ਕਈ ਸ਼ਿਕਾਇਤਾਂ ਸਨ: ਕੇਜਰੀਵਾਲ

kejriwalmenifestoਕੋਈ ਗਰਾਫ ਨਹੀਂ ਡਿੱਗਾ, ਅੱਜ ਵੀ 96 ਸੀਟਾਂ ਪੱਕੀਆਂ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਖੁਲਾਸਾ ਕੀਤਾ ਹੈ ਕਿ ਪਾਰਟੀ ਵਿਚੋਂ ਕੱਢੇ ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ਪੈਸੇ ਲੈਣ ਦੀ ਇਕ ਨਹੀਂ ਬਲਕਿ ਕਈ ਸ਼ਿਕਾਇਤਾਂ ਮਿਲੀਆਂ ਸਨ। ਕੇਜਰੀਵਾਲ ਨੇ ਕਿਹਾ ਕਿ ਜੂਨ ਤੋਂ ਸਾਬਕਾ ਪੰਜਾਬ ਕਨਵੀਨਰ ਛੋਟੇਪੁਰ ਖ਼ਿਲਾਫ਼ ਟਿਕਟਾਂ ਦਿਵਾਉਣ ਤੇ ਪਾਰਟੀ ‘ਚ ਸ਼ਾਮਲ ਕਰਾਉਣ ਲਈ ਪੈਸੇ ਮੰਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਪਰ ਜਦੋਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਛੋਟੇਪੁਰ ਦੇ ਪੈਸੇ ਲੈਣ ਵਾਲੀ ਵੀਡੀਓ ਦਿਖਾਈ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ઠਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪੀ।
ਸਿਸੋਦੀਆ ਅੱਗੇ ਪੈਸੇ ਲੈਣ ਦੀ ਗੱਲ ਕਬੂਲਣ ਬਾਅਦ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਕੇਜਰੀਵਾਲ ਲੁਧਿਆਣਾ ਵਿਚ ਵਪਾਰ, ਉਦਯੋਗ ਤੇ ਟਰਾਂਸਪੋਰਟ ਬਾਰੇ ਮੈਨੀਫੈਸਟੋ ਜਾਰੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੇ ਗਰਾਫ ਵਿੱਚ ਕੋਈ ਗਿਰਾਵਟ ਨਹੀਂ ਆਈ ਅਤੇ ਚੋਣ ਸਰਵੇਖਣ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ। ਉਨ੍ਹਾਂ ਵੱਲੋਂ 117 ਵਿਧਾਨ ਸਭਾ ਹਲਕਿਆਂ ਵਿਚ ਪਿਛਲੇ ਹਫ਼ਤੇ ਕਰਾਏ ਗਏ ਸਰਵੇਖਣ ਤੋਂ ਪੁਸ਼ਟੀ ਹੋਈ ਹੈ ਕਿ ਅੱਜ ਵੀ 96 ਸੀਟਾਂ ‘ਆਪ’ ਦੀ ਝੋਲੀ ਵਿੱਚ ਪੈ ਰਹੀਆਂ ਹਨ। ਅੱਜ ਵੀ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਸਿੱਧੂ ਦੀ ਬਹੁਤ ਇੱਜ਼ਤ ਕਰਦੇ ਹਨ। ਭਾਵੇਂ ਸਿੱਧੂ ਨੇ ਪਿਛਲੇ ਸਮੇਂ ਉਨ੍ਹਾਂ ਉਪਰ ਕਈ ਦੋਸ਼ ਲਾਏ ਸਨ ਪਰ ਉਹ ਕਦੇ ਵੀ ਉਨ੍ਹਾਂ ਨਾਲ ਹੋਈਆਂ ਅੰਦਰੂਨੀ ਗੱਲਾਂ ਜੱਗ ਜ਼ਾਹਿਰ ਕਰਕੇ ਸਿਧਾਂਤ ਨਹੀਂ ਤੋੜਨਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਰਪ੍ਰੀਤ ਘੁੱਗੀ ਨੂੂੰ ਛੋਟੇਪੁਰ ਦੀ ਥਾਂ ਕਨਵੀਨਰ ਬਣਾ ਕੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੂੰ ਅੱਖੋਂ-ਪਰੋਖੇ ਕਰਨ ਦਾ ਕੋਈ ਸਵਾਲ ਨਹੀਂ ਹੈ। ਉਨ੍ਹਾਂ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸਵਾਲ ‘ਤੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਚੋਣਾਂ ਤੋਂ ਪਹਿਲਾਂ ਵੀ ਐਲਾਨਿਆ ਜਾ ਸਕਦਾ ਹੈ ਪਰ ਇਕ ਗੱਲ ਪੱਕੀ ਹੈ ਕਿ ਵਿਧਾਇਕ ਹੀ ਮੁੱਖ ਮੰਤਰੀ ਦੀ ਚੋਣ ਕਰਨਗੇ। ਉਹ ਪੰਜਾਬ ਵਿੱਚ ਆਪਣਾ ਕੋਈ ਘਰ ਨਹੀਂ ਲੈ ਰਹੇ ਪਰ ਦੀਵਾਲੀ ਬਾਅਦ ਉਹ ਚੋਣ ਪ੍ਰਚਾਰ ਲਈ ਪੰਜਾਬ ਵਿਚ ਪੱਕੇ ਡੇਰੇ ਲਾ ਲੈਣਗੇ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …