5 C
Toronto
Thursday, April 30, 2026
spot_img
Homeਪੰਜਾਬਸੁਮੇਧ ਸੈਣੀ ਨੂੰ ਫੜਾਉਣ ਵਾਲਿਆਂ ਲਈ ਹੋਣ ਲੱਗੇ ਇਨਾਮਾਂ ਦੇ ਐਲਾਨ

ਸੁਮੇਧ ਸੈਣੀ ਨੂੰ ਫੜਾਉਣ ਵਾਲਿਆਂ ਲਈ ਹੋਣ ਲੱਗੇ ਇਨਾਮਾਂ ਦੇ ਐਲਾਨ

ਯੂਥ ਅਕਾਲੀ ਦਲ (ਅੰਮ੍ਰਿਤਸਰ) ਵੀ ਸੈਣੀ ਨੂੰ ਫੜਾਉਣ ਵਾਲੇ ਨੂੰ ਦੇਵੇਗਾ ਇਕ ਲੱਖ ਰੁਪਏ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਵਿਵਾਦਾਂ ਵਿਚ ਰਹਿਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਵਾਉਣ ਵਾਲਿਆਂ ਲਈ ਹੁਣ ਇਨਾਮਾਂ ਦੇ ਐਲਾਨ ਹੋਣ ਲੱਗ ਪਏ ਹਨ ਅਤੇ ਪੰਜਾਬ ਵਿਚ ਕਈ ਥਾਈਂ ਪੋਸਟਰ ਵੀ ਲਗਾਏ ਗਏ ਹਨ। ਇਸਦੇ ਚੱਲਦਿਆਂ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸੁਮੇਧ ਸੈਣੀ ਨੂੰ ਭਗੌੜਾ ‘ਕਿੱਲਰ ਐਕਸ ਕਾਪ ਵਾਂਟੇਡ’ ਐਲਾਨਣ ਸਬੰਧੀ ਫਿਰੋਜ਼ਪੁਰ ‘ਚ ਪੋਸਟਰ ਜਾਰੀ ਕੀਤਾ। ਇਸ ਮੌਕੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਦਿਓਲ ਅਤੇ ਜਤਿੰਦਰ ਸਿੰਘ ਥਿੰਦ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੁਮੇਧ ਸੈਣੀ ਨੂੰ ਫੜਵਾਏਗਾ, ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਸਮੇਂ ਇੱਕ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਦਲ ਖਾਲਸਾ ਵਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਵੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਵਾਏਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।

RELATED ARTICLES
POPULAR POSTS