
ਪਾਰਟੀ ਲਗਾਵੇਗੀ ਮੈਡੀਕਲ ਕੈਂਪ ਅਤੇ ਸਫਾਈ ਵੱਲ ਦੇਵੇਗੀ ਧਿਆਨ
ਚੰਡੀਗੜ•/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਲੱਖਣ ਪਹਿਲ ਕਰਨ ਜਾ ਰਹੀ ਹੈ। ਦੂਜੀਆਂ ਸਿਆਸੀ ਪਾਰਟੀਆਂ ਤੋਂ ਉਲਟ ‘ਆਪ’ ਕੋਈ ਕਾਨਫਰੰਸ ਨਹੀਂ ਕਰੇਗੀ ਸਗੋਂ ਲੋਕ ਸੇਵਾ ਕਰਕੇ ਵਿਲੱਖਣ ਸੰਦੇਸ਼ ਦੇਵੇਗੀ।
‘ਆਪ’ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਲਈ ਮੈਡੀਕਲ ਕੈਂਪ, ਛਬੀਲਾਂ ਦੀ ਸੇਵਾ ਤੇ ਸਾਫ਼ ਸਫ਼ਾਈ ਲਈ ਝਾੜੂ ਚਲਾ ਕੇ ‘ਸੇਵਾ ਦਾ ਸੰਦੇਸ਼’ ਦੇਵੇਗੀ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਪੰਜਾਬ ਦੀ ਚੜ•ਦੀਕਲਾ ਲਈ ਅਰਦਾਸ ਕਰ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲੈਣਗੇ।

