ਅਗਵਾ ਕਰਨ ਦੀ ਕੋਸ਼ਿਸ਼ ਦੀਆਂ ਲੱਗੀਆਂ ਧਰਾਵਾਂ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ‘ਚ ਆਈਏਐਸ ਅਫਸਰ ਦੀ ਧੀ ਨਾਲ ਛੇੜਖਾਨੀ ਕਰਨ ਵਾਲੇ ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਵਿਕਾਸ ਬਰਾਲਾ ਦਾ ਮਾਮਲਾ ਬਹੁਤ ਚਰਚਾ ਵਿਚ ਹੈ। ਪੀੜਤਾ ਵਣਣਿਕਾ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਆਰੋਪੀ ਵਿਕਾਸ ਬਰਾਲਾ ਤੇ ਉਸਦੇ ਦੋਸਤ ਅਸ਼ੀਸ਼ ‘ਤੇ ਪੁਲਿਸ ਨੇ ਅਗਵਾ ਦੀ ਕੋਸ਼ਿਸ਼ ਕਰਨ ਦੀ ਧਾਰਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਦੇ ਆਈਜੀ ਦਾ ਕਹਿਣਾ ਹੈ ਕਿ ਜੋ 6 ਸੀਸੀ ਟੀਵੀ ਫੁਟੇਜ ਮਿਲੀਆਂ ਹਨ, ਉਸ ਵਿਚ ਪਤਾ ਲੱਗਿਆ ਹੈ ਕਿ ਉਹ ਵਰਣਿਕਾ ਦੀ ਕਾਰ ਦਾ ਪਿੱਛਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਸਾਡੇ ਕੋਲ ਇਸ ਕੇਸ ਨਾਲ ਜੁੜੇ ਕਈ ਸਬੂਤ ਹਨ। ਦੋਵਾਂ ‘ਤੇ ਆਰੋਪ ਹੈ ਕਿ ਉਨ੍ਹਾਂ ਪਹਿਲਾਂ ਵਰਣਿਕਾ ਦਾ ਪਿੱਛਾ ਕੀਤਾ ਅਤੇ ਫਿਰ ਉਸਦੀ ਕਾਰ ਨੂੰ ਰੋਕ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਵਰਣਿਕਾ ਹਰਿਆਣਾ ਦੇ ਆਈਏਐਸ ਅਫਸਰ ਦੀ ਧੀ ਹੈ। ਚੇਤੇ ਰਹੇ ਕਿ ਇਹ ਮਾਮਲਾ ਮੀਡੀਆ ਵਲੋਂ ਜ਼ੋਰ-ਸ਼ੋਰ ਨਾਲ ਚੁੱਕਣ ਤੋਂ ਬਾਅਦ ਹੀ ਇਹ ਕਾਰਵਾਈ ਇੱਥੋਂ ਤੱਕ ਪਹੁੰਚੀ ਹੈ, ਨਹੀਂ ਤਾਂ ਸ਼ਾਇਦ ਇਹ ਕੇਸ ਇਥੋਂ ਤੱਕ ਨਾ ਪਹੁੰਚਦਾ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …