18.2 C
Toronto
Thursday, September 10, 2026
spot_img
Homeਪੰਜਾਬਕੇਜਰੀਵਾਲ ਨੇ ਨਹੀਂ ਕੀਤੀ ਪੰਜਾਬ ਦੇ 'ਆਪ' ਨੇਤਾਵਾਂ ਨਾਲ ਮੁਲਾਕਾਤ

ਕੇਜਰੀਵਾਲ ਨੇ ਨਹੀਂ ਕੀਤੀ ਪੰਜਾਬ ਦੇ ‘ਆਪ’ ਨੇਤਾਵਾਂ ਨਾਲ ਮੁਲਾਕਾਤ

ਕੇਜਰੀਵਾਲ ਨੇ ਨਹੀਂ ਕੀਤੀ ਪੰਜਾਬ ਦੇ ‘ਆਪ’ ਨੇਤਾਵਾਂ ਨਾਲ ਮੁਲਾਕਾਤਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਪ੍ਰਦੂਸ਼ਣ ਮਾਮਲੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਪੁੱਜੇ। ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਬਾਕੀ ਆਗੂ ਯੂ. ਟੀ. ਗੈਸਟ ਹਾਊਸ ਪਹੁੰਚੇ ਹੋਏ ਸਨ ਅਤੇ ਸਵੇਰ ਤੋਂ ਹੀ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੇ ਸਨ ਪਰ ਕੇਜਰੀਵਾਲ ਇਨ੍ਹਾਂ ਆਗੂਆਂ ਨਾਲ ਬਿਨਾ ਮੁਲਾਕਾਤ ਕੀਤੇ ਹੀ ਦਿੱਲੀ ਜਾਣ ਲਈ ਜਹਾਜ਼ ਚੜ੍ਹਨ ਲਈ ਰਵਾਨਾ ਹੋ ਗਏ। ਹਾਲਾਂਕਿ ਕੇਜਰੀਵਾਲ ਦਾ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਫਿਰ ਵੀ ਇਹ ਕਿਹਾ ਜਾ ਰਿਹਾ ਸੀ ਕਿ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਥੋੜ੍ਹੀ ਦੇਰ ਯੂ. ਟੀ. ਗੈਸਟ ਹਾਊਸ ਵਿਚ ਰੁਕਣਗੇ। ਇਸ ਦੌਰਾਨ ਉਹ ਪੰਜਾਬ ਇਕਾਈ ਦੇ ‘ਆਪ’ ਆਗੂਆਂ ਨਾਲ ਮੁਲਾਕਾਤ ਕਰ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ। ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਸਿੱਧਾ ਚੰਡੀਗੜ੍ਹ ਏਅਰਪੋਰਟ ਲਈ ਰਵਾਨਾ ਹੋ ਗਏ, ਜਦੋਂ ਕਿ ਉਕਤ ਆਗੂ ਕੇਜਰੀਵਾਲ ਨੂੰ ਉਡੀਕਦੇ ਹੀ ਰਹਿ ਗਏ।

 

RELATED ARTICLES
POPULAR POSTS