Breaking News
Home / ਭਾਰਤ / ਮਹਿਮਾਨ ਨਿਵਾਜ਼ੀ ਦੇ ਨਾਲ-ਨਾਲ ਖੱਟਰ ਨੇ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਮਹਿਮਾਨ ਨਿਵਾਜ਼ੀ ਦੇ ਨਾਲ-ਨਾਲ ਖੱਟਰ ਨੇ ਕੇਜਰੀਵਾਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਨੇਚਰ ਤੇ ਹਵਾਵਾਂ ਨੂੰ ਸਰਹੱਦਾਂ ‘ਚ ਨਹੀਂ ਬੰਨ੍ਹ ਸਕਦੇ, ਡੇਢ ਘੰਟੇ ਦੀ ਬੈਠਕ ਵਿਚ ਆਖਰਕਾਰ ਬਣੀ ਸਹਿਮਤੀ, ਦਿੱਲੀ ਤੇ ਹਰਿਆਣਾ ਮਿਲ ਕੇ ਕਰਨਗੇ ਸਮੋਗ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਸਿਆਸਤ ਵਿਚ ਦੂਸਰਿਆਂ ‘ਤੇ ਦੋਸ਼ ਲਾਉਣ ਵਿਚ ਮਾਹਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਕੁਝ ਬਦਲੇ-ਬਦਲੇ ਨਜ਼ਰ ਆਏ।
ਪ੍ਰਦੂਸ਼ਣ ਦੇ ਮੁੱਦੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਿਵਾਸ ਵਿਖੇ ਪਹਿਲੀ ਵਾਰ ਮੀਟਿੰਗ ਲਈ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲੋਂ ਖਰੀਆਂ-ਖਰੀਆਂ ਵੀ ਸੁਣਨੀਆਂ ਪਈਆਂ। ਮੁੱਖ ਮੰਤਰੀ ਖੱਟਰ ਨੇ ਬੇਹੱਦ ਦਾਰਸ਼ਨਿਕ ਅੰਦਾਜ਼ ਵਿਚ ਕੇਜਰੀਵਾਲ ਨੂੰ ਇਹ ਦੱਸਣ ਤੋਂ ਪ੍ਰਹੇਜ਼ ਨਹੀਂ ਕੀਤਾ ਕਿ ਦਿੱਲੀ-ਹਰਿਆਣਾ ਵਿਚਾਲੇ ਭਾਵੇਂ ਹੀ ਸਰਹੱਦਾਂ ਨੂੰੰ ਰੇਖਾਂਕਿਤ ਕੀਤਾ ਗਿਆ ਹੋਵੇ ਪਰ ਨੇਚਰ ਤੇ ਹਵਾਵਾਂ ਨੂੰ ਅਸੀਂ ਸਰਹੱਦਾਂ ਵਿਚ ਬੰਨ੍ਹ ਨਹੀਂ ਸਕਦੇ।
ਖੱਟਰ ਨੇ ਕਿਹਾ ਕਿ ਦਿੱਲੀ ਸਿਰਫ ਤੁਹਾਡੀ ਨਹੀਂ ਹੈ, ਉਹ ਰਾਸ਼ਟਰੀ ਰਾਜਧਾਨੀ ਹੈ ਅਤੇ ਜਿੰਨਾ ਹੱਕ ਦਿੱਲੀ ‘ਤੇ ਤੁਹਾਡਾ ਹੈ, ਉਨ੍ਹਾਂ ਹੀ ਸਾਰੇ ਸੂਬਿਆਂ ਦਾ ਹੈ।
ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਨਸੀਹਤ ਦਿੱਤੀ ਕਿ ਦਿੱਲੀ ਨਾਲ ਲੱਗਦੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਉਨ੍ਹਾਂ ਦੇ ਇਕ ਦਰਜਨ ਜ਼ਿਲ੍ਹੇ ਪੈਂਦੇ ਹਨ।
ਦਿੱਲੀ ਦੀ ਆਬੋ-ਹਵਾ ਦਾ ਪ੍ਰਭਾਵ ਉਨ੍ਹਾਂ ਦੇ ਖੇਤਰ ਵਿਚ ਵੀ ਪੈਂਦਾ ਹੈ। ਖੱਟੜ ਨੇ ਕਿਹਾ ਕਿ ਭਵਿੱਖ ਲਈ ਇਸ ਦਾ ਸਥਾਈ ਹੱਲ ਕੱਢਣਾ ਜ਼ਰੂਰੀ ਹੈ ਅਤੇ ਇਸ ਦੇ ਲਈ ਸਾਰਿਆਂ ਨੂੰ ਰਲ-ਮਿਲ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਮੁੱਖ ਮੰਤਰੀ ਨਿਵਾਸ ‘ਤੇ ਪੁੱਜੇ ਕੇਜਰੀਵਾਲ ਦੀ ਮਹਿਮਾਨ ਨਿਵਾਜ਼ੀ ਵਿਚ ਹਰਿਆਣਾ ਸਰਕਾਰ ਵਲੋਂ ਕੋਈ ਕਸਰ ਨਹੀਂ ਛੱਡੀ ਗਈ। ਖੁਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪ੍ਰੈੱਸ ਕਾਨਫਰੰਸ ਤੋਂ ਬਾਅਦ ਕੇਜਰੀਵਾਲ ਨੂੰ ਗੱਡੀ ਤੱਕ ਛੱਡਣ ਆਏ। ਬੈਠਕ ਦੌਰਾਨ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਫੈਲੀ ਸਮੋਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਮਿਲ ਕੇ ਕੰਮ ਕਰਨ ਦੀ ਯੋਜਨਾ ਤਿਆਰ ਕੀਤੀ ਹੈ।
ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਬੈਠਕ ਵਿਚ ਇਸ ਦਾ ਤਾਣਾ-ਬਾਣਾ ਤਿਆਰ ਕੀਤਾ ਗਿਆ।
ਕਰੀਬ ਡੇਢ ਘੰਟੇ ਤੱਕ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਵਿਚ ਪਰਾਲੀ ਸਾੜਨ ਅਤੇ ਵਾਹਨਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ‘ਤੇ ਚਿੰਤਾ ਜ਼ਾਹਿਰ ਕੀਤੀ ਗਈ। ਬੈਠਕ ਵਿਚ 2018 ਵਿਚ ਸਰਦੀਆਂ ਦੇ ਮੌਸਮ ઠਵਿਚ ਦੁਬਾਰਾ ਅਜਿਹੀ ਸਥਿਤੀ ਪੈਦਾ ਨਾ ਹੋਵੇ, ਲਈ ਉਪਾਅ ਕਰਨ ਦੀ ਲੋੜ ‘ਤੇ ਵੀ ਸਹਿਮਤੀ ਪ੍ਰਗਟਾਈ ਗਈ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …