Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਦੀ ਮੀਟਿੰਗ ਨੂੰ ਦੱਸਿਆ ਭਿ੍ਰਸ਼ਟਾਚਾਰੀਆਂ ਦਾ ਸੰਮੇਲਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਦੀ ਮੀਟਿੰਗ ਨੂੰ ਦੱਸਿਆ ਭਿ੍ਰਸ਼ਟਾਚਾਰੀਆਂ ਦਾ ਸੰਮੇਲਨ

ਕਿਹਾ : ਵਿਰੋਧੀਆਂ ਦਾ ਇਕ ਹੀ ਏਜੰਡਾ, ਨਾ ਖਾਤਾ ਨਾ ਬਹੀ, ਜੋ ਪਰਿਵਾਰ ਕਹੇ ਸਿਰਫ ਉਹੀ ਸਹੀ
ਪੋਰਟ ਬਲੇਅਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਵਰਚੂਅਲੀ ਮੀਟਿੰਗ ਰਾਹੀਂ ਪੋਰਟ ਪਲੇਅਰ ਦੇ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ। ਜਦਕਿ ਕੇਂਦਰੀ ਏਵੀਏਸ਼ਨ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਏਅਰਪੋਰਟ ’ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਡੇ ਤੋਂ ਪਿਛਲੀ ਸਰਕਾਰ ਨੇ 9 ਸਾਲਾਂ ’ਚ ਅੰਡੇਮਾਨ ਅਤੇ ਨਿਕੋਬਾਰ ਨੂੰ ਲਗਭਗ 23,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ ਜਦਕਿ ਸਾਡੀ ਸਰਕਾਰ ਨੇ 9 ਸਾਲਾਂ ’ਚ ਅੰਡੇਮਾਨ-ਨਿਕੋਬਾਰ ਦੇ ਵਿਕਾਸ ਲਈ 48,000 ਕਰੋੜ ਰੁਪਏ ਦਾ ਬਜਟ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਬੰਗਲੁਰੂ ’ਚ ਅੱਜ ਮੰਗਲਵਾਰ ਨੂੰ ਹੋਈ 26 ਵਿਰੋਧੀ ਪਾਰਟੀਆਂ ਦੀ ਮੀਟਿੰਗ ’ਤੇ ਤੰਜ ਕਸਦਿਆਂ ਇਸ ਨੂੰ ਭਿ੍ਰਸ਼ਟਾਚਾਰੀਆਂ ਦਾ ਸੰਮੇਲਨ ਦੱਸਿਆ। ਉਨ੍ਹਾਂ ਪਰਿਵਾਰਵਾਦ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਵਿਰੋਧੀ ਨੂੰ ਆਪਣਾ ਪਰਿਵਾਰ ਪਹਿਲਾਂ ਨਜ਼ਰ ਆਉਂਦਾ ਹੈ ਅਤੇ ਦੇਸ਼ ਬਾਅਦ ’ਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਖਾਤਾ ਨਾ ਬਹੀ, ਜੋ ਪਰਿਵਾਰ ਕਹੇ ਉਹੀ ਸਹੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਲਈ ਜੇਲ੍ਹ ਜਾਣ ਵਾਲਿਆਂ ਨੂੰ ਵੀ ਖਾਸ ਸੱਦਾ ਭੇਜਿਆ ਗਿਆ ਹੈ। ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕੁੱਝ ਲਾਈਨਾਂ ਵੀ ਪੜ੍ਹੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਨਫ਼ਰਤ ਹੈ ਘੋਟਾਲੇ ਹੈ, ਤਰੁੱਟੀਕਰਨ ਹੈ ਮਨ ਕਾਲੇ ਹੈ, ਪਰਿਵਾਰਵਾਦ ਦੀ ਅੱਗ ਦੇ ਦਹਾਕਿਆਂ ਤੋਂ ਦੇਸ਼ ਹਵਾਲੇ ਹੈ।

 

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …