-11.5 C
Toronto
Friday, January 23, 2026
spot_img
Homeਪੰਜਾਬਕੈਪਟਨ ਨੇ ਚੰਡੀਗੜ੍ਹ ’ਚ ਖੋਲ੍ਹਿਆ ਪਾਰਟੀ ਦਫਤਰ

ਕੈਪਟਨ ਨੇ ਚੰਡੀਗੜ੍ਹ ’ਚ ਖੋਲ੍ਹਿਆ ਪਾਰਟੀ ਦਫਤਰ

ਅਮਰਿੰਦਰ ਨੇ ਬਣਾਈ ਹੈ ‘ਪੰਜਾਬ ਲੋਕ ਕਾਂਗਰਸ’ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਕੈਪਟਨ ਦੀ ਨਵੀਂ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਚੰਡੀਗੜ੍ਹ ਦੇ ਸੈਕਟਰ 9 ਵਿਚ ਦਫਤਰ ਵੀ ਖੁੱਲ੍ਹ ਗਿਆ ਹੈ। ਧਿਆਨ ਰਹੇ ਕਿ ਭਲਕੇ 4 ਦਸੰਬਰ ਦਿਨ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਮੀਟਿੰਗ ਵੀ ਕਰਨਗੇ। ਜਾਣਕਾਰੀ ਮਿਲੀ ਹੈ ਕਿ ਮੀਟਿੰਗ ਵਿਚ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਨੂੰ ਲੈ ਕੇ ਸੀਟਾਂ ਦੀ ਵੰਡ ’ਤੇ ਚਰਚਾ ਹੋਣੀ ਹੈ। ਭਾਜਪਾ ਨਾਲ ਕੈਪਟਨ ਅਮਰਿੰਦਰ ਦੀ ਮੁਲਾਕਾਤ ਉਸੇ ਕਿਸਾਨ ਅੰਦੋਲਨ ਨਾਲ ਜੁੜੀ ਹੈ, ਜਿਸ ’ਤੇ ਅਮਰਿੰਦਰ ਨੇ ਸਿਆਸੀ ਭਵਿੱਖ ਦਾਅ ’ਤੇ ਲਗਾਇਆ ਸੀ। ਕੈਪਟਨ ਨੇ ਕਿਹਾ ਸੀ ਕਿ ਵਿਵਾਦਤ ਖੇਤੀ ਕਾਨੂੰਨ ਖਤਮ ਹੋਣ ਤੋਂ ਬਾਅਦ ਉਹ ਭਾਜਪਾ ਨਾਲ ਗੱਲ ਕਰਨਗੇ। ਇਸੇ ਦੌਰਾਨ ਕੈਪਟਨ ਅਮਰਿੰਦਰ ਹੁਣ ਕਾਂਗਰਸ ਪਾਰਟੀ ਦੀ ਲਗਾਤਾਰ ਆਲੋਚਨਾ ਵੀ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਕਾਂਗਰਸ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਹ ਜਾਤ ਜਾਂ ਧਰਮ ਦੇ ਅਧਾਰ ’ਤੇ ਰਾਜਨੀਤੀ ਕਰਨ ਦੇ ਸਖਤ ਖਿਲਾਫ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਸਿਰਫ ਇਸ ਲਈ ਨਹੀਂ ਬਣਨ ਦਿੱਤਾ ਗਿਆ ਕਿ ਉਹ ਹਿੰਦੂ ਹੈ ਅਤੇ ਅਜਿਹੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਧਿਆਨ ਰਹੇ ਕਿ ਕੈਪਟਨ ਨੇ ਇਹ ਵੀ ਕਿਹਾ ਸੀ ਕਿ ਜਿਸ ਗਠਜੋੜ ਤਹਿਤ ਉਹ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ, ਉਸ ਵਿਚ ਉਹ ਖੁਦ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ।

RELATED ARTICLES
POPULAR POSTS