ਕਿਹਾ : ਸਿੱਧੂ ਮੇਰੇ ਬੇਟੇ ਦੇ ਬਰਾਬਰ
ਰੋਡਰੇਜ਼ ਮਾਮਲੇ ’ਚ ਸਿੱਧੂ ਨੂੰ ਹੋਈ ਹੈ ਸਜ਼ਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ਼ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਲੰਘੇ ਕੱਲ੍ਹ ਇਕ ਸਾਲ ਦੀ ਸਖਤ ਸਜ਼ਾ ਸੁਣਾ ਦਿੱਤੀ ਸੀ। ਨਵਜੋਤ ਸਿੱਧੂ ਨੂੰ ਹੋਈ ਸਜ਼ਾ ਤੋਂ ਬਾਅਦ ਉਸਦੀ ਵੱਡੀ ਭੈਣ ਸੁਮਨ ਤੂਰ ਨੂੰ ਹੁਣ ਸਿੱਧੂ ’ਤੇ ਤਰਸ ਆ ਰਿਹਾ ਹੈ। ਅਮਰੀਕਾ ਵਿਚ ਰਹਿਣ ਵਾਲੀ ਸੁਮਨ ਤੂਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਨ ਬਹੁਤ ਦੁਖੀ ਹੈ ਅਤੇ ਉਨ੍ਹਾਂ ਲਈ ਅੱਜ ਦਾ ਦਿਨ ਬਹੁਤ ਦੁੱਖ ਭਰਿਆ ਹੈ। ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੇਂ ਸੁਮਨ ਤੂਰ ਨੇ ਸਿੱਧੂ ’ਤੇ ਆਰੋਪ ਲਗਾਏ ਸਨ ਕਿ ਉਸ ਨੇ ਭੈਣਾਂ ਨਾਲ ਧੱਕੇਸ਼ਾਹੀ ਕੀਤੀ ਹੈ। ਤੂਰ ਨੇ ਆਰੋਪ ਲਗਾਇਆ ਸੀ ਕਿ ਸਿੱਧੂ ਨੇ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰ ਵਿਚੋਂ ਕੱਢ ਦਿੱਤਾ ਸੀ। ਸੁਮਨ ਤੂਰ ਨੇ ਹੁਣ ਤਰਸ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਲਈ ਬੇਟੇ ਬਰਾਬਰ ਹੈ। ਧਿਆਨ ਰਹੇ ਕਿ ਸਿੱਧੂ ਦੀ ਸ਼ਿਕਾਇਤ ਲੈ ਕੇ ਸੁਮਨ ਤੂਰ ਮਹਿਲਾ ਕਮਿਸ਼ਨ ਤੱਕ ਵੀ ਪਹੁੰਚ ਗਈ ਸੀ।