2.6 C
Toronto
Friday, November 7, 2025
spot_img
Homeਪੰਜਾਬਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜੀ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜੀ

C-M-BADAL3616AMRITSAR-VISHAL44 copy copyਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿਮਾਰ ਹੋ ਗਏ ਹਨ। ਉਨ੍ਹਾਂ ਨੂੰ ਮਾਮੂਲੀ ਬੁਖ਼ਾਰ ਚੜ੍ਹਿਆ ਹੈ। ਅੱਜ ਬਾਦਲ ਫਤਹਿਗੜ੍ਹ ਚੂੜੀਆਂ ਹਲਕੇ ਵਿਚ ਸੰਗਤ ਦਰਸ਼ਨ ਲਈ ਗਏ ਸਨ। ਓਥੇ ਉਨ੍ਹਾਂ ਤਿੰਨ ਪ੍ਰੋਗਰਾਮ ਵੀ ਅਟੈਂਡ ਕੀਤੇ ਪਰ ਚੌਥੇ ਪ੍ਰੋਗਰਾਮ ਸਮੇਂ ਉਨ੍ਹਾਂ ਨੂੰ ਬੁਖ਼ਾਰ ਚੜ੍ਹ ਗਿਆ। ਬਾਦਲ ਥੋੜ੍ਹੀ ਜਿਹੀ ਰੈਸਟ ਕਰਨ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋਏ। ਮੁੱਖ ਮੰਤਰੀ ਦਾ ਇਹ ਸੰਗਤ ਦਰਸ਼ਨ ਪ੍ਰੋਗਰਾਮ ਤਿੰਨ ਦਿਨਾਂ ਦਾ ਸੀ। ਉਨ੍ਹਾਂ 9 ਤੋਂ 11 ਜੂਨ ਤੱਕ ਫਤਿਹਗੜ੍ਹ ਚੂੜੀਆਂ ਰਹਿਣਾ ਸੀ। ઠਅਚਾਨਕ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਫੈਸਲਾ ਲੈਣਾ ਪਿਆ ਕਿ ਸੰਗਤ ਦਰਸ਼ਨ ਨਹੀਂ ਕਰਨਗੇ। ਮੁੱਖ ਮੰਤਰੀ ਨੇ ਆਪਣੀ ਸਿਹਤ ਖਰਾਬ ਹੋਣ ਕਾਰਨ ਅਗਲੇ 7 ਦਿਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਬੀਮਾਰ ਹੋ ਗਏ ਸਨ ਤੇ ਉਦੋਂ ਵੀ ਉਹ ਕਾਫੀ ਲੰਮਾ ਸਮਾਂ ਰੈਸਟ ‘ਤੇ ਰਹੇ ਸਨ। ਬਾਦਲ ਹੁਣ ਵੀ ਲਗਾਤਾਰ ਸਿਆਸਤ ਵਿਚ ਸਰਗਰਮ ਹਨ।

RELATED ARTICLES
POPULAR POSTS