
Image Courtesy :jagbani(punjabkesari)
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮਾਲ ਅਤੇ ਮੁੜ ਵਸੇਬਾ ਮੰਤਰੀ ਮੇਜਰ ਸਿੰਘ ਉਬੋਕੇ ਦਾ ਅੱਜ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਹੁਦਿਆਂ ਸਮੇਤ ਐੱਸ. ਜੀ. ਪੀ. ਸੀ. ਦੇ ਜਨਰਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਦੀ ਸੇਵਾ ਵੀ ਨਿਭਾਈ ਗਈ। ਇਸ ਤੋਂ ਬਾਅਦ ਉਹ ਵਲਟੋਹਾ ਹਲਕੇ ਤੋਂ ਵਿਧਾਇਕ ਬਣੇ ਅਤੇ ਲਗਾਤਾਰ ਦੂਜੀ ਵਾਰ ਵਲਟੋਹਾ ਹਲਕੇ ਤੋਂ ਵਿਧਾਇਕ ਬਣਨ ‘ਤੇ ਉਹ ਅਕਾਲੀ ਦਲ ਦੀ ਸਰਕਾਰ ‘ਚ ਮਾਲ ਅਤੇ ਮੁੜ ਵਸੇਬਾ ਮੰਤਰੀ ਬਣੇ। ਸਾਲ 1997 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਅਕਾਲੀ ਦਲ ਦੀ ਟਿਕਟ ‘ਤੇ ਲੋਕ ਸਭਾ ਮੈਂਬਰ ਚੁਣੇ ਗਏ। 27 ਅਪ੍ਰੈਲ 1927 ਨੂੰ ਜਨਮੇ ਮੇਜਰ ਸਿੰਘ ਉਬੋਕੇ ਨੇ ਆਪਣਾ ਸਾਰਾ ਜੀਵਨ ਸਾਦੇ ਢੰਗ ਨਾਲ ਲੋਕ ਸੇਵਾ ਨੂੰ ਅਰਪਿਤ ਰਹਿ ਕੇ ਬਤੀਤ ਕੀਤਾ।