-11 C
Toronto
Wednesday, January 21, 2026
spot_img
HomeਕੈਨੇਡਾFrontਬੀਐਸਐਫ ਨੇ ਅਟਾਰੀ-ਵਾਹਗਾ ਸਰਹੱਦ ’ਤੇ ਮਨਾਇਆ ਆਜ਼ਾਦੀ ਦਿਵਸ

ਬੀਐਸਐਫ ਨੇ ਅਟਾਰੀ-ਵਾਹਗਾ ਸਰਹੱਦ ’ਤੇ ਮਨਾਇਆ ਆਜ਼ਾਦੀ ਦਿਵਸ

ਸਾਰੇ ਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਦਿੱਤੀ ਗਈ ਵਧਾਈ
ਅਟਾਰੀ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਅਟਾਰੀ ਬਾਰਡਰ ’ਤੇ ਰਾਤ 12 ਵਜੇ ਸ਼ਾਂਤੀ ਦੇ ਸੰਦੇਸ਼ ਦੇ ਨਾਲ ਭਾਰਤ ਦੇ 77ਵੇਂ ਆਜਾਦੀ ਦਿਵਸ ਦਾ ਆਗਾਜ਼ ਹੋ ਗਿਆ ਸੀ। ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ ਨੂੰ ਅਮਨ-ਦੋਸਤੀ ਯਾਤਰਾ ਕੱਢੀ ਗਈ। ਉਸ ਤੋਂ ਬਾਅਦ ਅੱਜ ਮੰਗਲਵਾਰ ਸਵੇਰੇ ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ਨੇ ਅਟਾਰੀ-ਵਾਹਗਾ ਸਰਹੱਦ ’ਤੇ ਆਜ਼ਾਦੀ ਦਿਵਸ ਮਨਾਇਆ ਅਤੇ ਤਿਰੰਗਾ ਲਹਿਰਾਇਆ। ਬੀਐਸਐਫ ਦੇ ਡੀਆਈਜੀ ਨੇ ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਡੀਆਈਜੀ ਸੰਜੇ ਗੌੜ ਨੇ ਇਸ ਮੌਕੇ ਸਾਰੇ ਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਮਿਠਾਈਆਂ ਵੀ ਵੰਡੀਆਂ ਗਈਆਂ।  ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰਾਤ 12 ਵਜੇ ਸਰਹੱਦ ’ਤੇ ਪਹੁੰਚੇ ਦੇਸ਼ ਵਾਸੀਆਂ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਜਵਲ ਭਵਿੱਖ ਦੇ ਲਈ ਇਕ ਹੋਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਕੈਂਡਲ ਮਾਰਚ ਵੀ ਕੱਢਿਆ ਗਿਆ ਅਤੇ ਬਟਵਾਰੇ ਦੌਰਾਨ ਜਾਨ ਗੁਆਉਣ ਵਾਲੇ ਵਿਅਕਤੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਵਲੋਂ ਪੰਜਾਬ ਜਾਗ੍ਰਤੀ ਮੰਚ, ਸਾਫਮਾ, ਹਿੰਦ-ਪਾਕਿ ਪੀਪਲਜ਼ ਫੋਰਮ ਫਾਰ ਪੀਸ ਅਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਸ਼ਾਂਤੀ ਮਾਰਚ ਵੀ ਕੱਢਿਆ ਗਿਆ।
RELATED ARTICLES
POPULAR POSTS