ਪੰਜਾਬ ਭਾਜਪਾ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀ January 8, 2024 ਪੰਜਾਬ ਭਾਜਪਾ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀ ਸੁਨੀਲ ਜਾਖੜ ਨੇ ਸੂਬਾ ਸੈੱਲ ਦੇ ਕਨਵੀਨਰ ਅਤੇ ਕੋ-ਕਨਵੀਨਰ ਕੀਤੇ ਨਿਯੁਕਤ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੀਆਂ ਲੋਕ ਸਭਾ ਚੋਣਾਂ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ। ਇਨ੍ਹਾਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਿਆਰੀ ਖਿੱਚ ਲਈ ਹੈ। ਇਸਦੇ ਚੱਲਦਿਆਂ ਪੰਜਾਬ ਭਾਜਪਾ ਵੀ ਸੂਬੇ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਹੁਣ ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਹਨ। ਇਨ੍ਹਾਂ ਨਿਯੁਕਤੀਆਂ ਵਿਚ ਸੁਨੀਲ ਜਾਖੜ ਵਲੋਂ ਹਰ ਜ਼ਿਲ੍ਹੇ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਚੱਲਦਿਆਂ ਰੰਜਮ ਕਾਮਰਾ ਨੂੰ ਭਾਜਪਾ ਪੰਜਾਬ ਦੇ ਸਾਰੇ ਸੈੱਲਾਂ ਦੇ ਕਨਵੀਨਰ ਦੇ ਅਹੁਦੇ ’ਤੇ ਅਤੇ ਰਾਹੁਲ ਮਹੇਸ਼ਵਰੀ ਨੂੰ ਕੋ-ਕਨਵੀਨਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਭਾਜਪਾ ਵਪਾਰ ਸੈੱਲ ਦਾ ਕਨਵੀਨਰ ਦਿਨੇਸ਼ ਸਰਪਾਲ ਨੂੰ ਤੇ ਸਰਜੀਵਨ ਜਿੰਦਲ, ਕਪਿਲ ਅਗਰਵਾਲ ਅਤੇ ਰਵਿੰਦਰ ਧੀਰ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਹੈ। ਮੀਡੀਆ ਮੈਨੇਜਮੈਂਟ ਸੈੱਲ ਦੇ ਕਨਵੀਨਰ ਦੇ ਅਹੁਦੇ ’ਤੇ ਵਿਨੀਤ ਜੋਸ਼ੀ ਅਤੇ ਕੋ-ਕਨਵੀਨਰ ਦੇ ਅਹੁਦੇ ’ਤੇ ਧਰੁਵ ਵਧਵਾ ਅਤੇ ਸੁਨੀਲ ਸਿੰਗਲਾ ਦੀ ਨਿਯੁਕਤੀ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸੂਬਾ ਸੈਲ ਦੇ 31 ਕਨਵੀਨਰ ਅਤੇ ਕੋ-ਕਨਵੀਨਰ ਨਿਯੁਕਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਆਉਣ ਵਾਲੀਆਂ ਤਿੰਨ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰ ਰਹੀ ਹੈ। ਇਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਜਲਦੀ ਹੋਣ ਜਾ ਰਹੀਆਂ ਹਨ, ਉਥੇ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਅਤੇ ਪੰਚਾਇਤੀ ਚੋਣਾਂ ਵੀ ਹੋਣੀਆਂ ਹਨ। 2024-01-08 Parvasi Chandigarh Share Facebook Twitter Google + Stumbleupon LinkedIn Pinterest