-8.1 C
Toronto
Friday, January 23, 2026
spot_img
Homeਪੰਜਾਬਅੰਮ੍ਰਿਤਸਰ 'ਚ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ 'ਚ ਦੋਸ਼ੀ ਗੈਂਗਸਟਰ ਸਾਰਜ...

ਅੰਮ੍ਰਿਤਸਰ ‘ਚ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ‘ਚ ਦੋਸ਼ੀ ਗੈਂਗਸਟਰ ਸਾਰਜ ਸੰਧੂ ਗ੍ਰਿਫਤਾਰ

ਸਾਰਜ ਸੰਧੂ ਨੇ ਵਿਪਨ ਸ਼ਰਮਾ ਦੇ ਕਤਲ ਦੀ ਲਈ ਸੀ ਜ਼ਿੰਮੇਵਾਰੀ
ਜਲੰਧਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿੱਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਸਾਰਜ ਸੰਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਰਜ ਸੰਧੂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਵਿਪਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਅੱਜ ਉਸ ਨੂੰ ਜਲੰਧਰ ਦੇ ਬਿਧੀਪੁਰ ਫਾਟਕ ਤੋਂ ਗ੍ਰਿਫਤਾਰ ਕੀਤਾ ਹੈ। ਉਹ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦਾ ਪਿਛਲੇ ਸਾਲ 30 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਸ਼ੱਕ ਗਰਮ ਖਿਆਲੀਆਂ ‘ਤੇ ਕੀਤਾ ਜਾ ਰਿਹਾ ਸੀ ਪਰ ਗੈਂਗਸਟਰ ਸਰਾਜ ਸਿੰਘ ਨੇ ਫੇਸਬੁੱਕ ਪੋਸਟ ਪਾ ਕੇ ਕਿਹਾ ਸੀ ਕਿ ਇਹ ਹੱਤਿਆ ਕਾਂਡ ਆਪਸੀ ਦੁਸ਼ਮਣੀ ਨਾਲ ਜੁੜੀ ਕਾਰਵਾਈ ਹੈ। ਇਸ ਦਾ ਕਿਸੇ ਧਰਮ ਨਾਲ ਕੋਈ ਸਬੰਧ ਨਹੀਂ।

RELATED ARTICLES
POPULAR POSTS