ਫ਼ਾਜ਼ਿਲਕਾ/ਬਿਊਰੋ ਨਿਊਜ਼
ਅਸਾਮ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਫ਼ਾਜ਼ਿਲਕਾ ਦੇ ਪਿੰਡ ਜੋੜਕੀ ਅੰਧੇਵਾਲੀ ਦਾ ਭਾਰਤੀ ਫ਼ੌਜ ਦਾ ਜਵਾਨ ਅਮਰਸੀਰ ਸਿੰਘ ਲੰਘੇ ਕੱਲ੍ਹ ਸ਼ਹੀਦ ਹੋ ਗਿਆ। ਅਮਰਸੀਰ ਸਿੰਘ 10 ਸਾਲ ਪਹਿਲਾਂ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਅਮਰਸੀਰ ਸਿੰਘ ਜੋ ਕਿ ਭਾਰਤੀ ਫ਼ੌਜ ਦੀ 13 ਸਿੱਖ ਬਟਾਲੀਅਨ ਵਿਚ ਬਤੌਰ ਸਿਪਾਹੀ ਤਾਇਨਾਤ ਸੀ, ਨੇ ਸ਼ਹੀਦ ਹੋਣ ਤੋਂ ਇੱਕ ਦਿਨ ਪਹਿਲਾ ਹੀ ਆਪਣੀ ਵੱਡੀ ਬੇਟੀ ਦੇ ਜਨਮ ਦਿਨ ‘ਤੇ ਪਰਿਵਾਰ ਨਾਲ ਗੱਲ ਕੀਤੀ ਸੀ। ਅਮਰਸੀਰ ਸਿੰਘ ਦੀ ਮ੍ਰਿਤਕ ਦੇਹ ਦਾ ਭਲਕੇ ਉਸਦੇ ਜੱਦੀ ਪਿੰਡ ਵਿਖੇ ਸਸਕਾਰ ਕੀਤਾ ਜਾਵੇਗਾ।

