6.9 C
Toronto
Friday, November 7, 2025
spot_img
Homeਪੰਜਾਬਹੁਣ ਜਲੰਧਰ ਤੋਂ ਮੁੰਬਈ ਲਈ ਰੋਜ਼ਾਨਾ ਹੋਵੇਗੀ ਫਲਾਈਟ

ਹੁਣ ਜਲੰਧਰ ਤੋਂ ਮੁੰਬਈ ਲਈ ਰੋਜ਼ਾਨਾ ਹੋਵੇਗੀ ਫਲਾਈਟ

Image Courtesy :jagbani(punjabkesar)

ਹਫ਼ਤੇ ਵਿਚ ਤਿੰਨ-ਤਿੰਨ ਦਿਨ ਦਿੱਲੀ ਤੇ ਜੈਪੁਰ ਲਈ ਉਡਾਨਾਂ
ਜਲੰਧਰ/ਬਿਊਰੋ ਨਿਊਜ਼
ਏਅਰ ਲਾਈਨਾਂ ਦੀਆਂ ਉਡਾਨਾਂ ਦੇ ਵਿੰਟਰ ਸ਼ੈਡਿਊਲ ਵਿਚ ਜਲੰਧਰ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਇਸ ਦੌਰਾਨ ਆਦਮਪੁਰ ਤੋਂ ਰੋਜ਼ਾਨਾ ਮੁੰਬਈ ਦੀ ਫਲਾਈਟ ਸ਼ੁਰੂ ਹੋਵੇਗੀ। ਹਫ਼ਤੇ ਵਿਚ 3 ਦਿਨ (ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ) ਦਿੱਲੀ ਲਈ ਅਤੇ 3 ਦਿਨ (ਮੰਗਲਵਾਰ, ਬੁੱਧਵਾਰ ਤੇ ਵੀਰਵਾਰ) ਜੈਪੁਰ ਲਈ ਆਦਮਪੁਰ ਏਅਰਪੋਰਟ ਤੋਂ ਫਲਾਈਟ ਉਡੇਗੀ। ਸਪਾਈਸਜੈੱਟ ਏਅਰਲਾਈਨ ਵੱਲੋਂ ਮੁੰਬਈ ਲਈ ਆਦਮਪੁਰ ਤੋਂ ਰੋਜ਼ਾਨਾ ਤੇ ਹਫ਼ਤੇ ਵਿਚ 3 ਦਿਨ ਦਿੱਲੀ ਤੇ 3 ਦਿਨ ਜੈਪੁਰ ਲਈ ਵੀ ਫਲਾਈਟ ਸ਼ੁਰੂ ਕਰਨ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਆਦਮਪੁਰ ਤੋਂ ਦਿੱਲੀ ਲਈ ਫਲਾਈਟ ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਉਡਾਨ ਭਰਿਆ ਕਰੇਗੀ। ਇਹ ਸ਼ਡਿਊਲ 20 ਨਵੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ ਤੇ 27 ਮਾਰਚ ਤਕ ਲਾਗੂ ਰਹੇਗਾ।

RELATED ARTICLES
POPULAR POSTS