-0.2 C
Toronto
Monday, January 12, 2026
spot_img
Homeਪੰਜਾਬਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਸ਼ਹੀਦ

ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ‘ਤੇ ਇਕ ਹੋਰ ਕਿਸਾਨ ਸ਼ਹੀਦ

ਰਾਜਿੰਦਰਾ ਹਸਪਤਾਲ ‘ਚ ਜ਼ੇਰੇ ਇਲਾਜ ਸੀ ਕਿਸਾਨ
ਪਟਿਆਲਾ/ਬਿਊਰੋ ਨਿਊਜ਼ : ‘ਦਿੱਲੀ ਕੂਚ’ ਪ੍ਰੋਗਰਾਮ ਤਹਿਤ ਢਾਬੀਗੁੱਜਰਾਂ (ਖਨੌਰੀ) ਹੱਦ ‘ਤੇ ਸਰਗਰਮ ਰਹੇ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ। ਹਰਿਆਣਾ ਪੁਲਿਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ‘ਚੋਂ ਨਿਕਲੇ ਧੂੰਏਂ ਕਾਰਨ ਸਿਹਤ ਵਿਗੜ ਜਾਣ ਕਰਕੇ ਉਸ ਨੂੰ ਪਿਛਲੇ ਦਿਨੀਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ 26/27 ਫਰਵਰੀ ਦੀ ਰਾਤ ਨੂੰ ਉਸਦੀ ਜਾਨ ਚਲੇ ਗਈ। ਕਿਸਾਨ ਆਗੂਆਂ ਨੇ ਡਾਕਟਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅੱਥਰੂ ਗੈਸ ਦੇ ਧੂੰਏਂ ਕਾਰਨ ਉਸ ਦੇ ਫੇਫੜੇ ਖਰਾਬ ਹੋ ਗਏ ਸਨ ਜੋ ਉਸ ਦੀ ਮੌਤ ਦਾ ਕਾਰਨ ਬਣੇ।
ਮਿਲੀ ਜਾਣਕਾਰੀ ਅਨੁਸਾਰ 62 ਸਾਲਾ ਕਰਨੈਲ ਸਿੰਘ (ਪੁੱਤਰ ਨਾਹਰ ਸਿੰਘ) ਨਾਂ ਦਾ ਇਹ ਕਿਸਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਰਨੋ ਦਾ ਵਸਨੀਕ ਸੀ। ਇਸ ਤਰ੍ਹਾਂ ਇਸ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਗਿਣਤੀ ਸੱਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜਿੱਥੇ ਸ਼ੁਭਕਰਨ ਸਿੰਘ ਬੱਲੋ ਦੀ ਮੌਤ ਉਸਦੇ ਸਿਰ ‘ਚ ਗੋਲੀ ਲੱਗਣ ਕਾਰਨ ਹੋਈ, ਉਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦਾ ਵਸਨੀਕ ਗੁਰਜੰਟ ਸਿੰਘ ਪਿਛਲੇ ਦਿਨੀਂ ਪਹਿਲਾਂ ਸ਼ੰਭੂ ਬਾਰਡਰ ਵਿਚਲੇ ਧਰਨੇ ‘ਚ ਸ਼ਾਮਲ ਲਈ ਆਉਂਦੇ ਸਮੇਂ ਰਾਜਪੁਰਾ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਹੋਰ ਕਿਸਾਨਾਂ ਵਿੱਚ ਗੁਰਦਾਰਪੁਰ ਜ਼ਿਲ੍ਹੇ ਦਾ ਵਸਨੀਕ ਗਿਆਨ ਸਿੰਘ, ਬਠਿੰਡਾ ਜ਼ਿਲ੍ਹੇ ਦਾ ਦਰਸ਼ਨ ਸਿੰਘ ਅਮਰਗੜ੍ਹ ਅਤੇ ਪਟਿਆਲਾ ਜ਼ਿਲ੍ਹੇ ਤੋਂ ਨਰਿੰਦਰਪਾਲ ਬਠੋਈ ਅਤੇ ਮਨਜੀਤ ਸਿੰਘ ਕਾਂਗਥਲ ਸ਼ਾਮਲ ਹਨ।

 

RELATED ARTICLES
POPULAR POSTS